ਪੰਜਾਬ ਤੋਂ ਬਾਅਦ ਹਰਿਆਣਾ ਵਿੱਚ ਵੀ ਅਕਾਲੀ ਦਲ “ਵਾਰਿਸ ਪੰਜਾਬ ਦੇ” ਅਸਲ ਅਕਾਲੀ ਸੋਚ ਦੀ ਪ੍ਰਤੀਨਿਧ ਧਿਰ ਵਜੋਂ ਮਜ਼ਬੂਤ ਹੋਈ

ਚੰਡੀਗੜ੍ਹ ਪੰਜਾਬ

ਅਕਾਲੀ ਦਲ “ਵਾਰਿਸ ਪੰਜਾਬ ਦੇ” ਵੱਲੋਂ ਹਰਿਆਣਾ ਇਕਾਈ ਦਾ ਐਲਾਨ, ਸਰਦਾਰ ਸੁਖਵਿੰਦਰ ਸਿੰਘ ਮੰਡੇਬਾਰ ਹਰਿਆਣਾ ਇਕਾਈ ਦੇ ਪ੍ਰਧਾਨ ਨਿਯੁਕਤ, ਜਲਦ ਦਿੱਲੀ ਵਿੱਚ ਵੀ ਪਾਰਟੀ ਦੇ ਜੱਥੇਬੰਧਕ ਢਾਂਚੇ ਦਾ ਕਰਾਂਗੇ ਐਲਾਨ – ਬਾਪੂ ਤਰਸੇਮ ਸਿੰਘ, ਇਯਾਲੀ

ਸਰਦਾਰ ਗੁਰਬੀਰ ਸਿੰਘ ਤਲਾਕੌਰ ਮੌਜੂਦਾ ਮੈਬਰ ਅਤੇ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ “ਵਾਰਿਸ ਪੰਜਾਬ” ਦੇ ਵਿੱਚ ਸ਼ਾਮਲ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਸੀਨੀਅਰ ਆਗੂਆਂ ਸਮੇਤ ਕਈ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ

ਚੰਡੀਗੜ੍ਹ 17 ਸਤੰਬਰ ,ਬੋਲੇ ਪੰਜਾਬ ਬਿਊਰੋ;

ਪਿਛਲੇ ਲੰਮੇ ਸਮੇਂ ਤੋਂ ਪੰਥਕ ਅਤੇ ਅਕਾਲੀ ਸੋਚ ਦੀ ਅਗਵਾਈ ਅਤੇ ਜਵਾਬਦੇਹੀ ਵਾਲੀ ਲੀਡਰਸ਼ਿਪ ਦੇ ਪੈਦਾ ਹੋਏ ਖਲਾਅ ਨੂੰ ਇੱਕ ਅਟੁੱਟ ਵਿਸ਼ਵਾਸ ਦੇ ਨਾਲ ਭਰਦੇ ਹੋਏ ਅਕਾਲੀ ਦਲ “ਵਾਰਿਸ ਪੰਜਾਬ ਦੇ” ਜਿੱਥੇ ਪੰਜਾਬ ਵਿੱਚ ਸਿਆਸੀ ਭਰੋਸੇ ਵਜੋਂ ਉਭਰਿਆ ਹੈ ਉਥੇ ਹੀ ਇਸ ਭਰੋਸੇ ਵਾਲੇ ਉਭਾਰ ਨੂੰ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਨੇ ਵੀ ਆਪਣਾ ਸਮਰਥਨ ਦਿੱਤਾ ਹੈ। ਇਸ ਵਿਸ਼ਵਾਸ ਦੇ ਚਲਦੇ ਅੱਜ
ਅਕਾਲੀ ਦਲ “ਵਾਰਿਸ ਪੰਜਾਬ ਦੇ” ਨੂੰ ਹਰਿਆਣਾ ਵਿੱਚ ਉਸ ਸਮੇਂ ਵੱਡੀ ਜਥੇਬੰਧਕ ਮਜ਼ਬੂਤੀ ਮਿਲੀ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਸੀਨੀਅਰ ਆਗੂਆਂ ਸਮੇਤ ਕਈ ਨਾਮਵਰ ਸਖ਼ਸ਼ੀਅਤਾਂ ਨੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਰਸਮੀ ਤੌਰ ਤੇ ਸ਼ਮੂਲੀਅਤ ਕੀਤੀ। ਇਤਿਹਾਸਿਕ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਖੇ ਹੋਈ ਪੰਥਕ ਇਕੱਤਰਤਾ ਮੌਕੇ ਵੱਡੀ ਗਿਣਤੀ ਵਿੱਚ ਹਰਿਆਣਾ ਤੋ ਸੰਗਤ ਹਾਜ਼ਰ ਰਹੀ। ਇਸ ਵੱਡੇ ਪੰਥਕ ਇਕੱਠ ਨੇ ਹਰਿਆਣਾ ਦੀ ਸਿਆਸਤ ਵਿੱਚ ਅਕਾਲੀ ਸੋਚ ਦੀ ਅਗਵਾਈ ਨੂੰ ਹੋਰ ਮਜ਼ਬੂਤ ਕੀਤਾ ਹੈ। ਸਰਦਾਰ ਗੁਰਬੀਰ ਸਿੰਘ ਤਲਾਕੌਰ ਮੌਜੂਦਾ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲੀ ਦਲ “ਵਾਰਿਸ ਪੰਜਾਬ” ਦੇ ਵਿੱਚ ਸ਼ਮੂਲੀਅਤ ਕੀਤੀ। ਅੱਜ ਦੀ ਇਸ ਮਹੱਤਵਪੂਰਨ ਇਕੱਤਰਤਾ ਮੌਕੇ ਬਾਪੂ ਤਰਸੇਮ ਸਿੰਘ, ਸਰਦਾਰ ਮਨਪ੍ਰੀਤ ਸਿੰਘ ਇਯਾਲੀ ਅਤੇ ਭਾਈ ਭਾਈ ਸੁਖਵਿੰਦਰ ਸਿੰਘ ਅਵਗਾਨ ਉਚੇਚੇ ਤੌਰ ਤੇ ਹਾਜ਼ਰ ਰਹੇ।

ਇਸ ਮੌਕੇ ਹਰਿਆਣਾ ਦੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਬਾਪੂ ਤਰਸੇਮ ਸਿੰਘ ਨੇ ਨਵੇਂ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਗਿਆ ਕਿ ਹਰਿਆਣਾ ਵਿੱਚ ਪੰਥਕ ਅਤੇ ਲੋਕ-ਮੁੱਦਿਆਂ ’ਤੇ ਕੰਮ ਕਰਨ ਵਾਲੇ ਤਜਰਬੇਕਾਰ ਆਗੂਆਂ ਦਾ ਪਾਰਟੀ ਨਾਲ ਜੁੜਨਾ ਜਥੇਬੰਧਕ ਪੱਧਰ ’ਤੇ ਇੱਕ ਮਹੱਤਵਪੂਰਨ ਕਦਮ ਹੈ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਥਕ ਏਕਤਾ, ਪੰਜਾਬ ਦੇ ਹੱਕਾਂ ਅਤੇ ਲੋਕਾਂ ਦੇ ਮਸਲਿਆਂ ਨੂੰ ਮਜ਼ਬੂਤ ਢੰਗ ਨਾਲ ਉਠਾਉਣ ਲਈ ਸਾਰੀਆਂ ਸੁਹਿਰਦ ਧਿਰਾਂ ਨੂੰ ਇੱਕ ਮੰਚ ’ਤੇ ਆਉਣ ਦੀ ਲੋੜ ਹੈ। ਇਸ ਦੇ ਨਾਲ ਹੀ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਹਰਿਆਣਾ ਵਿੱਚ ਪਾਰਟੀ ਦੇ ਜੱਥੇਬੰਧਕ ਢਾਂਚੇ ਤੋਂ ਬਾਅਦ ਦਿੱਲੀ ਵਿੱਚ ਵੀ ਜਲਦ ਪਾਰਟੀ ਦੇ ਜੱਥੇਬੰਧਕ ਢਾਂਚੇ ਦਾ ਐਲਾਨ ਕੀਤਾ ਜਾਵੇਗਾ।

ਇਸ ਮੌਕੇ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਅੱਜ ਪੰਥਕ ਅਗਵਾਈ ਦੀ ਘਾਟ ਅਤੇ ਸੋੜੇ ਸਿਆਸੀ ਸਵਾਰਥਾਂ ਕਰਕੇ ਪੰਥ ਅਤੇ ਕੌਮ ਨਾਲ ਜੁੜੇ ਵੱਡੇ ਮਸਲੇ ਹੋਰ ਗੁੰਝਲਦਾਰ ਬਣ ਗਏ ਹਨ। ਸਿੱਖ ਚਾਹੇ ਕਿਸੇ ਵੀ ਸੂਬੇ ਵਿੱਚ ਬੈਠਾ ਹੋਵੇ, ਉਸ ਦੇ ਆਪਣੇ ਮਸਲੇ ਹਨ। ਘੱਟ ਗਿਣਤੀ ਦੇ ਕਾਰਨ ਸਿੱਖਾਂ ਦੀ ਆਵਾਜ਼ ਜਿੱਥੇ ਦਬਾਈ ਜਾ ਰਹੀ ਹੈ ਉਥੇ ਹੀ ਸਿੱਖ ਕੌਮ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੀ ਲੀਡਰਸ਼ਿਪ ਸੱਤਾ ਦੀ ਲਾਲਸਾ ਤੱਕ ਸੀਮਤ ਰਹੀ, ਜਿਸ ਦਾ ਨੁਕਸਾਨ ਹਰ ਸਿੱਖ ਨੇ ਭੁਗਤਿਆ। ਸਰਦਾਰ ਇਯਾਲੀ ਨੇ ਕਿਹਾ ਕਿ, ਪਿਛਲੇ ਲੰਮੇ ਤੋ ਪੰਥਕ ਅਤੇ ਅਕਾਲੀ ਸੋਚ ਦੀ ਧਾਰਨੀ ਵਾਲੀ ਲੀਡਰਸ਼ਿਪ ਦਾ ਖਲਾਅ ਪੈਦਾ ਹੋਇਆ, ਅਕਾਲੀ ਦਲ “ਵਾਰਿਸ ਪੰਜਾਬ ਦੇ” ਦੀ ਲੀਡਰਸ਼ਿਪ ਨੇ ਇਸ ਖਲਾਅ ਨੂੰ ਆਪਣੇ ਭਰੋਸੇ ਦੇ ਚਲਦੇ ਭਰਨ ਦਾ ਕੰਮ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਖਲਾਅ ਨੂੰ ਭਰਦੇ ਹੋਏ, ਦਿੱਲੀ ਤੱਕ ਪਾਰਟੀ ਦੇ ਜਥੇਬੰਧਕ ਢਾਂਚੇ ਮਜ਼ਬੂਤ ਕੀਤਾ ਜਾਵੇਗਾ।

ਇਸ ਮੌਕੇ ਪਾਰਟੀ ਦੇ ਸੀਨੀਅਰ ਲੀਡਰ ਭਾਈ ਸੁਖਵਿੰਦਰ ਸਿੰਘ ਅਵਗਾਨ ਨੇ ਕਿਹਾ ਕਿ, ਸ਼ਾਮਲ ਹੋਈ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਭਰੋਸਾ ਦਿੱਤਾ ਨੂੰ, ਆਉਣ ਵਾਲੇ ਸਮੇਂ ਵਿੱਚ ਸਾਰੀ ਲੀਡਰਸ਼ਿਪ ਨੂੰ ਜਿਥੇ ਪਾਰਟੀ ਵਿੱਚ ਸਨਮਾਨ ਦਿੱਤਾ ਜਾਵੇਗਾ ਉਥੇ ਹੀ ਓਹਨਾ ਦੀਆਂ ਸੇਵਾਵਾਂ ਲਈ ਵੀ ਪਾਰਟੀ ਹਮੇਸ਼ਾ ਤਤਪਰ ਰਹੇਗੀ।

ਹਰਿਆਣਾ ਵਿੱਚ ਪਾਰਟੀ ਦੇ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਪਾਰਟੀ ਲੀਡਰਸ਼ਿਪ ਵਲੋ ਪ੍ਰਮੁੱਖ ਆਗੂਆਂ ਨੂੰ ਹਰਿਆਣਾ ਵਿੱਚ ਹੇਠ ਲਿਖੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਜਿਸ ਵਿੱਚ
ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਨਰਲ ਸਕੱਤਰ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਆਣਾ ਦੇ ਸੂਬਾ ਪ੍ਰਧਾਨ ਨਿਯੁਕਤ ਕੀਤੇ ਗਏ।
ਸਰਦਾਰ ਗੁਰਬੀਰ ਸਿੰਘ ਤਲਾਕੌਰ ਮੌਜੂਦਾ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਆਣਾ ਇਕਾਈ ਦੇ ਸਕੱਤਰ ਜਨਰਲ ਨਿਯੁਕਤ ਕੀਤੇ ਗਏ।
ਸਰਦਾਰ ਭੁਪਿੰਦਰ ਸਿੰਘ ਲਾਡੀ ਨੂੰ ਜਨਰਲ ਸਕੱਤਰ ਵਜੋਂ ਸੇਵਾ ਦਿੱਤੀ ਗਈ।
ਸਰਦਾਰ ਸੁਖਵਿੰਦਰ ਸਿੰਘ ਬਿੱਟਾ ਨੂੰ ਪਾਰਟੀ ਦੇ ਬੁਲਾਰੇ ਵਜੋ ਨਿਯੁਕਤ ਕੀਤਾ ਗਿਆ।
ਸਰਦਾਰ ਜਗਦੀਪ ਸਿੰਘ ਅੰਬਾਲਾ ਨੂੰ ਹਰਿਆਣਾ ਇਕਾਈ ਦਾ ਖਜਾਨਚੀ ਨਿਯੁਕਤ ਕੀਤਾ ਗਿਆ।

ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਜਥੇਬੰਦਕ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਹਰਿਆਣਾ ਵਿੱਚ ਸਿੱਖ ਸੰਗਤ ਅਤੇ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਉਚਿਤ ਮੰਚ ’ਤੇ ਉਠਾਉਣਗੇ।

ਸਟੇਟ ਪ੍ਰਧਾਨ ਸ. ਸੁਖਵਿੰਦਰ ਸਿੰਘ ਮੰਡੇਬਰ ਨੇ ਕਿਹਾ ਕਿ, ਜਲਦ ਹੀ ਸਮੁੱਚੇ ਹਰਿਆਣੇ ਵਿੱਚ ਜਥੇਬੰਦੀ ਦੀ ਮਜ਼ਬੂਤੀ ਲਈ ਕਾਰਜ ਕੀਤੇ ਜਾਣਗੇ।

ਸਟੇਟ ਸਕੱਤਰ ਜਨਰਲ ਸ. ਗੁਰਬੀਰ ਸਿੰਘ ਤਲਾਕੌਰ ਨੇ ਕਿਹਾ ਕਿ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਕੇ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਕੀਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।