ਹਲਕਾ ਕੋਆਰਡੀਨੇਟਰ- ਫੂਲਰਾਜ ਸਿੰਘ ਨੇ ਦਿੱਤੀ ਬੱਸਾਂ ਨੂੰ ਹਰੀ ਝੰਡੀ
ਮੋਹਾਲੀ 30 ਸਤੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਪੰਜਾਬ ਭਰ ਦੇ ਵਿੱਚੋਂ ਰੋਜਾਨਾ ਬੱਸਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਸਥਿਤ ਸ੍ਰੀ ਦਰਬਾਰ ਸਾਹਿਬ. ਸ੍ਰੀ ਦੁਰਗਿਆਨਾ ਮੰਦਰ. ਰਾਮ ਤੀਰਥ ਵਾਲਮੀਕੀ ਮੰਦਰ. ਬਾਘਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨ ਕਰਨ ਲਈ ਜਾ ਰਹੀਆਂ ਹਨ. ਇਸ ਦੇ ਨਾਲ ਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਖਾਟੂਸ਼ਾਮ, ਬਾਲਾਸਰ, ਵਰਿੰਦਾਵਨ, ਰਿਸ਼ੀਕੇਸ਼ ਵਿਖੇ ਵੀ ਸ਼ਰਧਾਲੂਆਂ ਨੂੰ ਨਤਮਸਤਕ ਹੋਣ ਦੇ ਲਈ ਪੰਜਾਬ ਸਰਕਾਰ ਵੱਲੋਂ ਸਮੁੱਚੇ ਪ੍ਰਬੰਧ ਕੀਤੇ ਗਏ ਹਨ, ਅਤੇ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜਿੱਥੇ ਇਸ ਯਾਤਰਾ ਤੇ ਰਵਾਨਾ ਹੋ ਰਹੇ ਹਨ , ਅੱਜ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਵਿਧਾਨ ਸਭਾ ਹਲਕਾ ਮੋਹਾਲੀ ਤੋਂ 2 ਬੱਸਾਂ ਰਵਾਨਾ ਕੀਤੀਆਂ ਗਈਆਂ, ਜਿਨਾਂ ਵਿੱਚੋਂ ਇੱਕ ਬੱਸ ਵਾਰਡ ਨੰਬਰ -9 ਤੋਂ ਸੀਨੀਅਰ ਨੇਤਾ- ਅਨੂ ਬੱਬਰ ਕੌਂਸਲਰ ਅਤੇ ਦੂਸਰੀ ਪਿੰਡ ਮੋਟੇ ਮਾਜਰਾ ਤੋਂ ਰਵਾਨਾ ਹੋਈ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੋਆਰਡੀਨੇਟਰ- ਫੂਲਰਾਜ ਸਿੰਘ ਨੇ ਕਿਹਾ ਕਿ ਪੰਜਾਬ ਨਿਵਾਸੀ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ- ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਹੁਤ ਧੰਨਵਾਦੀ ਹਨ, ਜਿਨਾਂ ਨੇ ਸੀਨੀਅਰ ਸਿਟੀਜਨ ਦੀ ਆਸਥਾ ਅਤੇ ਸ਼ਰਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਇਸ ਯਾਤਰਾ ਦੇ ਨਾਲ ਜਿੱਥੇ ਸ਼ਰਧਾਲੂ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਕਰ ਰਹੇ ਹਨ। ਉੱਥੇ ਆਪਸੀ ਭਾਈਚਾਰਕ ਸਾਂਝ ਵੀ ਵੱਧਦੀ ਹੈ, ਅਤੇ ਸ਼ਰਧਾਲੂ ਬਹੁਤੀ ਵਾਰ ਆਪਸ ਵਿੱਚ ਕਦੀ ਮਿਲੇ ਵੀ ਨਹੀਂ ਹੁੰਦੇ ਹਨ, ਉਹ ਇਸ ਯਾਤਰਾ ਦੇ ਜਰੀਏ ਆਪਸ ਵਿੱਚ ਇਕੱਠਿਆਂ ਸਮਾਂ ਬਤੀਤ ਕਰਦੇ ਹਨ, ਅਤੇ ਇੱਕ ਦੂਸਰੇ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ, ਜਿਸ ਦੇ ਨਾਲ ਉਹ ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਸ਼ੁਰੂ ਕਰ ਦਿੰਦੇ ਹਨ ਜੋ ਕਿ ਇੱਕ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਵੱਡਾ ਯੋਗਦਾਨ ਹੁੰਦਾ ਹੈ, ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਦੱਸਿਆ ਕਿ ਇਸ ਯਾਤਰਾ ਦੇ ਦੌਰਾਨ ਸ਼ਰਧਾਲੂਆਂ ਦੇ ਨਾਲ ਹਮੇਸ਼ਾ ਗਾਈਡ ਵੀ ਉਪਲਬਧ ਰਹਿੰਦਾ ਹੈ, ਜੋ ਇਹਨਾਂ ਤੀਰਥ ਅਸਥਾਨਾਂ ਦੀ ਇਤਿਹਾਸਿਕ ਮਹੱਤਤਾ ਦੇ ਬਾਰੇ ਵਿੱਚ ਸ਼ਰਧਾਲੂਆਂ ਨੂੰ ਪੂਰੀ ਜਾਣਕਾਰੀ ਮੁਹਈਆ ਕਰਵਾਉਂਦਾ ਹੈ, ਪਿੰਡ ਮੋਟੇ ਮਾਜਰਾ ਅਤੇ ਵਾਰਡ ਨੰਬਰ-9 ਤੋਂ ਬੱਸ ਨੂੰ ਰਵਾਨਾ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੌਂਸਲਰ -ਅਨੁ ਬੱਬਰ ਨੇ ਕਿਹਾ ਕਿ ਅੱਜ ਵਾਰਡ ਨੰਬਰ ,9 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਦੂਸਰੀ ਬੱਸ ਭੇਜੀ ਗਈ ਹੈ। ਅਸੀਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਸਾਡੇ ਬਜ਼ੁਰਗਾਂ ਨੂੰ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਦਾ ਜੋ ਉਪਰਾਲਾ ਕੀਤਾ ਗਿਆ ਹੈ, ਬਜ਼ੁਰਗਾਂ ਦੇ ਚਿਹਰਿਆਂ ਤੇ ਦਿਖ ਰਹੀ ਖੁਸ਼ੀ ਬਿਆਨ ਕਰਨ ਤੋਂ ਬਿਆਨ ਤੋਂ ਪਰੇ ਹੈ, ਸਭ ਤੋਂ ਖਾਸ ਗੱਲ ਇਹ ਹੈ ਕਿ ਸਫਰ ਰਹਿਣ -ਸਹਿਣ ਅਤੇ ਖਾਣ -ਪੀਣ ਸਮੇਤ ਸਮੁੱਚਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ, ਤਾਂ ਜੋ ਸਾਡੇ ਬਜ਼ੁਰਗ ਬਿਨਾਂ ਕਿਸੇ ਚਿੰਤਾ ਦੇ ਧਾਰਮਿਕ ਯਾਤਰਾ ਦਾ ਆਨੰਦ ਮਾਣ ਸਕਣ, ਅਸੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਮੋਹਾਲੀ ਸਰਦਾਰ ਕੁਲਵੰਤ ਸਿੰਘ ਦਾ ਇਸ ਲੋਕਹਿੱਤਕਾਰੀ ਉਪਰਾਲੇ ਲਈ ਦਿਲੋਂ ਧੰਨਵਾਦ ਕਰਦੇ ਹਾਂ, ਇਸ ਮੌਕੇ ਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੋਆਰਡੀਨੇਟਰ ਅਤੇ ਸਟੇਟ ਅਵਾਰਡੀ ਫੂਲਰਾਜ ਸਿੰਘ, ਕੌਂਸਲਰ- ਅਨੂ ਬੱਬਰ, ਗੁਰਮੀਤ ਸਿੰਘ, ਨਿਹਾਲ ਸਿੰਘ ਵਿਰਕ, ਕਰਮਜੀਤ ਕੌਰ, ਸਰਪੰਚ ਮਨਿੰਦਰਜੀਤ ਸਿੰਘ, ਪਰਮਿੰਦਰ ਸਿੰਘ, ਗੁਰਬੰਤ ਸਿੰਘ ਬਿੱਲਾ- ਪ੍ਰਧਾਨ ਸੁੱਖ ਸੁਧਾਰ ਕਮੇਟੀ, ਰਾਜ ਕੌਰ- ਮੈਂਬਰ ਪੰਚਾਇਤ, ਬਲਵਿੰਦਰ ਸਿੰਘ- ਪ੍ਰਸਿੱਧ ਸਮਾਜ ਸੇਵੀ, ਜੋਰਾ ਸਿੰਘ ਸਾਬਕਾ ਮੈਂਬਰ ਪੰਚਾਇਤ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੁਹਤਰਮ ਵਿਅਕਤੀ ਵੀ ਮੌਜੂਦ ਰਹੇ












