ਦੀਵਾਲੀ ਮਿਲਣ ਤੇ ਬੱਚਿਆਂ ਨੂੰ ‘‘ ਪਟਾਕੇ ਨਹੀਂ- ਕਿਤਾਬਾਂ ਲਵੋ ’’ ਦਾ ਸੰਦੇਸ਼ ਦੇਣ ਲਈ ਸ਼ਾਨਦਾਰ ਸਮਾਗਮ ਕੀਤਾ ਗਿਆ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 7 ਨਵੰਬਰ ,ਬੋਲੇ ਪੰਜਾਬ ਬਿਊਰੋ;

ਅੱਜ ਚੰਡੀਗੜ੍ਹ ਕੰਪਿਊਟਰ ਇੰਸਟੀਚਿਊਟ ਮਾਤਾ ਗੁਜਰੀ ਇਨਕਲੇਵ ਖਰੜ ਵਿਖੇ ਸੰਸਥਾ ਵਲੋਂ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਸਿਖਿਆਰਥੀਆਂ ਨਾਲ ਵਿਸ਼ੇਸ਼ ਮਿਲਣੀ ਦਾ ਅਤੇ ਬੱਚਿਆਂ ਨੂੰ ‘‘ ਪਟਾਕੇ ਨਹੀਂ- ਕਿਤਾਬਾਂ ਲਵੋ ’’ ਦਾ ਸੰਦੇਸ਼ ਦੇਣ ਲਈ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿਚ ਕਵੀ ਮੰਚ ਮੁਹਾਲੀ ਦੇ ਪ੍ਰਧਾਨ ਸ੍ਰੀ ਭਗਤ ਰਾਮ ਰੰਗਾੜਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਪ੍ਰਧਾਨਗੀ ਸੰਸਥਾ ਦੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ ਜਦੋਂ ਕਿ ਪ੍ਰਧਾਨਗੀ  ਮੰਡਲ ਵਿੱਚ ਸ੍ਰੀ ਅਵਤਾਰ ਸਿੰਘ ਮਹਿਤਪੁਰੀ ਅਤੇ ਜਗਤਾਰ ਸਿੰਘ ਜੋਗ ਵੀ ਸ਼ਾਮਲ ਸਨ।

ਸਮਾਗਮ ਦਾ ਆਰੰਭ ਕਰਦੇ ਹੋਏ ਸ੍ਰ. ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਗੋਸਲ ਰਚਿਤ ਗੀਤ ‘‘ਆਓ ਸਤਿਕਾਰ ਗੁਰਮੁੱਖੀ ਕਰੀਏ, ਬਾਣੀ ਗੁਰਾਂ ਦੀ ਹਰ ਰੋਜ਼ ਪੜ੍ਹੀਏ’’ ਗਾ ਕੇ ਖੂਬ ਤਾੜੀਆਂ ਬਟੋਰੀਆਂ। ਇਸ ਤੋਂ ਬਾਅਦ ਪ੍ਰਿੰ. ਗੋਸਲ ਨੇ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਪਿਛਲੇ 18 ਸਾਲ ਤੋਂ ਬੱਚਿਆਂ ਨੂੰ ਕੰਪਿਊਟਰ ਸਿਖਲਾਈ ਦੇਣ ਲਈ ਲੱਗੀ ਹੋਈ ਹੈ ਅਤੇ ਹੁਣ ਤੱਕ ਸੈਂਕੜੇ ਵਿਦਿਆਰਥੀ ਸਿੱਖਿਆ ਲੈ ਕੇ ਸਰਕਾਰੀ ਅਤੇ ਅਰਧ ਸਰਕਾਰੀ ਨੌਕਰੀਆਂ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਦਾ ਵਿਸ਼ੇਸ਼ ਸਮਾਗਮ ਬੱਚਿਆਂ ਨੂੰ ‘‘ ਪਟਾਕੇ ਨਹੀਂ- ਕਿਤਾਬਾਂ ਲਵੋ ’’ ਦੀਵਾਲੀ  ਤੇ ਸੰਦੇਸ਼ ਦੇਣਾ ਹੈ ਤਾਂ ਕਿ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾਵੇ। ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਨੇ ਇਸ ਸਮਾਗਮ ਨੂੰ ਪੰਜਾਬੀ ਸਪਤਾਹ ਨੂੰ ਵੀ ਸਮਰਪਿਤ ਕੀਤਾ।

ਇਸ ਤੋਂ ਬਾਅਦ ਸ੍ਰ੍ਰ. ਮੰਦਰ ਗਿੱਲ ਸਾਹਿਬਚੰਦੀਆਂ ਨੇ ਸ਼ਾਨਦਾਰ ਗੀਤ ਗਾ ਕੇ ਮਹੌਲ ਨੂੰ ਸੱਭਿਆਚਾਰਕ ਬਣਾ ਦਿੱਤਾ। ਮੁੱਖ ਮਹਿਮਾਨ ਸ੍ਰੀ ਭਗਤ ਰਾਮ ਰੰਗਾੜਾ  ਅਤੇ ਵਿਸ਼ਵ ਪੰਜਾਬੀ ਪ੍ਰਚਾਰਸਭਾ ਦੇ ਜਨਰਲ ਸਕੱਤਰ ਸ੍ਰ. ਅਵਤਾਰ ਸਿੰਘ ਮਹਿਤਪੁਰੀ ਨੇ ਬੱਚਿਆਂ ਨੂੰ ਪਟਾਕੇ ਛੱਡ –ਕਿਤਾਬਾਂ ਅਪਨਾਉਣ ਲਈ ਕਿਹਾ।

ਇਸ ਮੌਕੇ ਤੇ ਸੰਸਥਾ ਵਲੋਂ ਸ੍ਰੀ ਭਗਤ ਰਾਮ ਰੰਗਾੜਾ ਦਾ ਸਨਮਾਨ ਕੀਤਾ ਗਿਆ। ਸਨਮਾਨ ਦੀ ਰਸਮ ਅਦਾ ਕਰਦਿਆਂ ਸੰਸਥਾ ਦੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਅਵਤਾਰ ਸਿੰਘ ਮਹਿਤਪੁਰੀ, ਐਮ.ਡੀ.  ਸ੍ਰੀ ਮਤੀ ਨਵਰੂਪ ਕੌਰ, ਜਗਤਾਰ ਸਿੰਘ ਜੋਗ ਨੇ ਸ੍ਰੀ ਰੰਗਾੜਾ ਨੂੰ ਸ਼ਾਲ, ਸਨਮਾਨ ਚਿੰਨ ਅਤੇ ਕਿਤਾਬਾਂ ਦੇ  ਸੈੱਟ ਦੇ  ਕੇ ਸਨਮਾਨਿਤ ਕੀਤਾ। ਸੰਸਥਾ ਦੀ ਐਮ.ਡੀ. ਸ੍ਰੀ ਮਤੀ ਨਵਰੂਪ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਬੱਚਿਆਂ ਨੇ ਪਟਾਕਿਆਂ ਦੀ ਥਾਂ ਕਿਤਾਬਾਂ ਨੂੰ ਅਪਨਾਉਣ ਦਾ ਚੰਗਾ ਹੁੰਗਾਰਾ ਦਿੱਤਾ। ਸਭ ਬੱਚਿਆਂ ਨੂੰ ਮੁੰਤ ਕਿਤਾਬਾਂ ਵੰਡੀਆਂ ਗਈਆਂ ਅਤੇ ਉਨ੍ਹਾਂ ਵਿਚ ਜਿਹੜੇ ਬੱਚੇ ਹਾਜ਼ਰ ਸਨ ਉਨ੍ਹਾਂ ਵਿੱਚ ਯਸ਼ ਵਰਮਾ, ਸਿਰਮਨਪ੍ਰੀਤ ਕੌਰ, ਸਾਹਿਬ ਸਿੰਘ, ਪਰਮਵੀਰ ਸਿੰਘ, ਰੋਹਿਤ, ਕਰੀਤਿਕਾ, ਪ੍ਰੀਆ ਵਰਮਾ, ਚਿਰਾਗ, ਬਾਹਰਪ੍ਰੀਤ, ਨਵਦੀਪ, ਬਲਵਿੰਦਰ ਸਿੰਘ, ਨਵਰੂਪ ਕੌਰ ਵੀ ਹਾਜ਼ਰ ਸਨ।

ਅੰਤ ਵਿੱਚ ਸਸਥਾ ਦੇ ਐਮ.ਡੀ. ਸ੍ਰੀ ਮਤੀ ਨਵਰੂਪ ਕੌਰ ਨੇ ਸਭ ਮਹਿਮਾਨਾਂ ਅਤੇ ਸਿੱਖਿਆਰਥੀਆਂ ਦਾ ਧੰਨਵਾਦ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।