ਦਿਸ਼ਾ ਟਰੱਸਟ ਨੇ ਲਗਾਈਆਂ ‘ਮੋਹਾਲੀ ਵਾਕ’ ਵਿੱਚ ਤੀਆਂ ਦੀਆਂ ਰੌਣਕਾਂ

ਨਰਿੰਦਰ ਕੌਰ ਬਣੀ ਮਿਸਿਜ਼ ਤੀਜ,  ਮਨਦੀਪ ਕੌਰ ਨੇ ਮਿਸਿਜ਼ ਪੰਜਾਬਣ ਤੇ ਕੁਲਵਿੰਦਰ ਕੌਰ ਨੇ ਜਿੱਤਿਆ ਸੁਨੱਖੀ ਪੰਜਾਬਣ ਮੁਕਾਬਲਾ ਜਿਹੜੇ ਵਿਹੜੇ ਵਿੱਚ ਧੀਆਂ ਹੱਸਦੀਆਂ, ਗਾਉਂਦੀਆਂ ਨੇ ਉਹ ਵਿਹੜਾ ਹੁੰਦਾ ਹੈ ਭਾਗਾਂ ਵਾਲਾ – ਗੁਰਪ੍ਰੀਤ ਕੌਰ ਸੰਧਵਾਂ ਮੋਹਾਲੀ 28 ਜੁਲਾਈ ,ਬੋਲੇ ਪੰਜਾਬ ਬਿਊਰੋ;  ਜਿਹੜੇ ਵਿਹੜੇ ਵਿੱਚ ਧੀਆਂ ਹੱਸਦੀਆਂ , ਗਾਉਂਦੀਆਂ ਹਨ , ਜਿਹੜੇ ਘਰ ਵਿੱਚ ਖੁੱਲ ਕੇ ਆਪਣੇ ਦਿਲ ਦੀ ਗੱਲ ਮਾਪਿਆ ਅੱਗੇ ਰੱਖਦੀਆਂ ਹਨ, ਉਹ ਘਰ ਉਹ ਵਿਹੜਾ ਭਾਗਾਂ ਵਾਲਾ ਹੁੰਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ ਰਜਿ. ਪੰਜਾਬ ਵੱਲੋਂ ਟਰੱਸਟ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਅਤੇ ਮੋਹਾਲੀ ਵਾਕ ਦੇ ਡਾਇਰੈਕਟਰ ਵਿਕਰਮਪੁਰੀ ਦੇ ਸਹਿਯੋਗ ਨਾਲ ਕਰਵਾਏ ਗਏ “ਤੀਆ ਤੀਜ ਦੀਆਂ” ਪ੍ਰੋਗਰਾਮ ਦੌਰਾਨ ਉਚੇਚੇ ਤੌਰ ਤੇ ਬਤੌਰ ਮੁੱਖ ਮਹਿਮਾਨ ਪਹੁੰਚੇ ਗੁਰਪ੍ਰੀਤ ਕੌਰ ਸੰਧਵਾਂ ਧਰਮ ਸੁਪਤਨੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਕੀਤਾ ਗਿਆ । ਦਿਸ਼ਾ ਟਰੱਸਟ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਟਰੱਸਟ ਦੀਆਂ ਪ੍ਰਾਪਤੀਆਂ ਇਤਿਹਾਸਿਕ ਹਨ ਅਤੇ ਟਰੱਸਟ ਦੇ ਉਪਰਾਲਿਆਂ ਸਦਕਾ ਸੈਂਕੜੇ ਨੌਜਵਾਨ ਕੁੜੀਆਂ ਨੂੰ ਰੁਜ਼ਗਾਰ ਮਿਲ ਰਿਹਾ ਹੈ।  ਪ੍ਰੋਗਰਾਮ ਵਿੱਚ ਰਾਜ ਲਾਲੀ ਗਿੱਲ ਚੇਅਰਪਰਸਨ ਪੰਜਾਬ ਸਟੇਟ ਵੂਮੈਨ ਕਮਿਸ਼ਨ , ਜਸਵੰਤ ਕੌਰ ਉੱਘੇ ਸਮਾਜ ਸੇਵੀ, ਜਗਜੀਤ ਕੌਰ ਕਾਹਲੋਂ ਉੱਘੇ ਸਮਾਜ ਸੇਵੀ ਅਤੇ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਬਣੇ ਜਸਕਿਰਨ ਕੌਰ ਸ਼ੇਰ ਗਿੱਲ ਬਤੌਰ ਗੈਸਟ ਆਫ ਆਨਰ ਹਾਜ਼ਰ ਹੋਏ ।  ਮੋਹਾਲੀ ਵਾਕ ਦੇ ਵਿਹੜੇ ਵਿੱਚ ਤੀਆਂ ਦੀਆਂ ਰੌਣਕਾਂ ਨੇ   ਖ੍ਰੀਦਦਾਰੀ ਕਰਨ ਆਏ ਗ੍ਰਾਹਕਾਂ ਦਾ ਧਿਆਨ ਵੀ ਆਪਣੇ ਵੱਲ ਆਕਰਸ਼ਿਤ ਕੀਤਾ । ਪੂਰਾ ਮਾਲ ਇਕ ਪੁਰਾਤਨ ਪਿੰਡ ਦੇ ਵਾਂਗ ਸੱਜਿਆ ਹੋਇਆ ਸੀ । ਅਮੀਰ ਪੰਜਾਬੀ ਵਿਰਸੇ ਦੀਆਂ ਝਲਕਾਂ  ਖੂਹ  ,  ਖੂੰਡੇ , ਡਾਂਗਾਂ , ਪੱਖੀਆਂ , ਮੰਜੇ ਫੁਲਕਾਰੀਆਂ , ਚਰਖੇ , ਚਾਟੀ ਤੇ ਮਧਾਣੀਆਂ ਆਦਿ ਨੇ ਮਾਲ ਵਿੱਚ ਹਾਜ਼ਰ ਹਰ ਵਿਅਕਤੀ ਦਾ ਧਿਆਨ ਆਪਣੇ ਵੱਲ ਖਿਚਿਆ । ਇਸ ਮੌਕੇ ਪੰਜਾਬੀ ਲੋਕ ਗਾਇਕਾ ਆਰ.ਦੀਪ.ਰਮਨ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤਾਂ ਦੀ ਝੜੀ ਲਾ ਕੇ ਮੇਲਾ ਲੁੱਟਿਆ। ਆਏ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਟਰੱਸਟ ਵੱਲੋਂ ਗਿੱਧਾ,  ਭੰਗੜਾ , ਬੋਲੀਆਂ ,ਟੱਪੇ , ਸੁਹਾਗ ਅਤੇ ਸਿੱਠਣੀਆਂ ਦੇ ਮੁਕਾਬਲੇ ਕਰਵਾਏ ਗਏ । ਇਸ ਦੇ ਨਾਲ ਹੀ ਪ੍ਰੋਗਰਾਮ ਵਿਚ ਹਾਜ਼ਰ ਹੋਰਨਾਂ ਮਹਿਲਾਵਾਂ ਨੂੰ ਹਰਾਉਂਦੇ ਹੋਏ ਕੁਲਵਿੰਦਰ ਕੌਰ ਨੇ ਸੁਨੱਖੀ ਪੰਜਾਬਣ, ਮਨਦੀਪ ਕੌਰ ਨੇ ਮਿਸਿਜ਼ ਪੰਜਾਬਣ ਤੇ ਨਰਿੰਦਰ ਕੌਰ ਨੇ ਮਿਸਿਜ਼ ਤੀਜ ਦਾ ਖਿਤਾਬ ਜਿੱਤਿਆ । ਜਿਨ੍ਹਾਂ ਨੂੰ ਮੈਡਮ ਅਰੁਣਾ ਗੋਇਲ ਡਾਇਰੈਕਟਰ ਵਰਦਾਨ ਆਯੁਰਵੇਦਾ ਵੱਲੋਂ ਕਰਾਊਨ ਅਤੇ ਫੁਲਕਾਰੀ ਪਾ ਕੇ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ਦੌਰਾਨ ਨੈਸ਼ਨਲ ਐਵਾਰਡੀ ਸਤਵੰਤ ਕੌਰ ਜੌਹਲ ਅਤੇ ਐਡਵੋਕੇਟ ਰੁਪਿੰਦਰ ਪਾਲ ਕੌਰ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ । ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਨੂੰ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ।  ਜਿਨ੍ਹਾਂ ਵਿੱਚ ਡਾਕਟਰ ਰਵੀਨਾ ਸੂਰੀ, ਐੱਮ ਸੀ ਰਮਨਦੀਪ ਕੌਰ , ਐੱਮ ਸੀ ਹਰਜਿੰਦਰ ਕੌਰ ਸੋਹਾਣਾ, ਕੁਲਦੀਪ ਕੌਰ ਨਰਸਿੰਗ ਸੁਪਰੀਡੈਂਟ ਇੰਡਸ ਇੰਟਰਨੈਸ਼ਨਲ ਹੌਸਪੀਟਲ, ਹਰਭਜਨ ਕੌਰ ਉੱਘੇ ਸਮਾਜ ਸੇਵੀ , ਕੁਲਦੀਪ ਕੌਰ ਪ੍ਰੈਜੀਡੈਂਟ ਵੁਮਨ ਸੈਲ ਮੋਹਾਲੀ , ਸਮਾਜ ਸੇਵੀ ਗੁਰਪ੍ਰੀਤ ਕੌਰ ਉੱਭਾ , ਜਤਿੰਦਰ ਕੌਰ ਗੁਰਦੁਆਰਾ ਲੰਬਿਆਂ ਸਾਹਿਬ, ਪੱਤਰਕਾਰ ਉਮਾ ਰਾਵਤ , ਪੱਤਰਕਾਰ ਸਿਮਰਜੀਤ ਕੌਰ ਧਾਲੀਵਾਲ, ਪੱਤਰਕਾਰ ਮਮਤਾ ਸ਼ਰਮਾ ਦਾ ਨਾਂ ਸ਼ਾਮਿਲ ਹੈ । ਦਿਸ਼ਾ ਟਰੱਸਟ ਵੱਲੋਂ ਮਨਾਈ ਗਏ ਤੀਆਂ ਦੇ ਤਿਉਹਾਰ ਨੇ ਜਿੱਥੇ ਧੀਆਂ ਦੇ ਚਿਹਰਿਆਂ ਦੇ ਉੱਤੇ ਰੌਣਕ ਲਿਆਂਦੀ , ਉਥੇ ਹੀ ਲੋਕਾਂ ਨੂੰ ਬੇਟੀ ਬਚਾਓ ਬੇਟੀ ਪੜਾਓ ਤੇ ਸਮਾਜ ਬਚਾਓ ਦਾ ਹੋਕਾ ਵੀ ਦਿੱਤਾ ।

Continue Reading

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਹਿਲਾ ਸਟਾਫ਼ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਓਹਾਰ

ਐੱਸ.ਏ.ਐੱਸ.ਨਗਰ, 26 ਜੁਲਾਈ,ਬੋਲੇ ਪੰਜਾਬ ਬਿਉਰੋ; ਬੀਤੇ ਕੱਲ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਮੂਹ ਮਹਿਲਾ ਕਰਮਚਾਰਨਾਂ ਅਤੇ ਅਧਿਕਾਰਨਾਂ ਵੱਲੋਂ ਬੜੇ ਹੀ ਮਨਮੋਹਕ ਅੰਦਾਜ਼ ਵਿੱਚ ਤੀਆਂ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਸਾਬਕਾ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ, ਦੇ ਪਹਿਲੇ ਮਹਿਲਾ ਡਾਇਰੈਕਟਰ, ਸੰਗੀਤਾ ਤੂਰ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਦੇ ਆਉਣ ਨਾਲ […]

Continue Reading

ਰਾਜੀ ਐਮ. ਸ਼ਿੰਦੇ ਪੀਟੀਸੀ ਦੀ ਮੋਹਰੀ ਟੀਮ ਦੀ ਕਰਨਗੇ ਅਗਵਾਈ

ਚੰਡੀਗੜ੍ਹ, 26 ਜੁਲਾਈ, ਬੋਲੇ ਪੰਜਾਬ ਬਿਊਰੋ; ਵਿਜ਼ੂਅਲ ਮੀਡੀਆ ਇੰਡਸਟਰੀ ਵਿੱਚ ਇੱਕ ਵੱਡੇ ਵਿਕਾਸ ਲਈ, ਪ੍ਰਸਿੱਧ ਮੀਡੀਆ ਸ਼ਖਸੀਅਤ ਰਾਜੀ ਐਮ. ਸ਼ਿੰਦੇ ਪੀਟੀਸੀ ਨੈੱਟਵਰਕ ਦੀ ਕੋਰ ਲੀਡਰਸ਼ਿਪ ਟੀਮ ਵਿੱਚ ਦੁਬਾਰਾ ਸ਼ਾਮਲ ਹੋਏ।ਸੂਤਰਾਂ ਅਨੁਸਾਰ, ਪੀਟੀਸੀ ਪ੍ਰਬੰਧਨ ਨੇ ਰਸਮੀ ਤੌਰ ‘ਤੇ ਰਾਜੀ ਸ਼ਿੰਦੇ ਨੂੰ ਪੀਟੀਸੀ ਨੈੱਟਵਰਕ ਦੇ ਐਂਟਰਟੇਨਮੈਂਟ ਦੇ ਸੀਈਓ ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ […]

Continue Reading

‘ਘਿੱਚ ਪਿੱਚ’ ਮਾਪੇ ਤੇ ਚੰਡੀਗੜ੍ਹ ਸ਼ਹਿਰ ‘ਤੇ ਬਣੀ ਹੈ ਮਨੋਰੰਜਕ ਫਿਲਮ

1 ਅਗਸਤ, 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ ਚੰਡੀਗੜ੍ਹ, 18 ਜੁਲਾਈ ,ਬੋਲੇ ਪੰਜਾਬ ਬਿਊਰੋ( ਹਰਦੇਵ ਚੌਹਾਨ) ਇਸ ਸਾਲ ਦੇ ਸ਼ੁਰੂ ਵਿੱਚ ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਖੇ ਸ਼ਾਨਦਾਰ ਵਿਸ਼ਵ ਪ੍ਰੀਮੀਅਰ ਅਤੇ ਅਸਾਧਾਰਨ ਰੇਟਿੰਗ ਤੋਂ ਬਾਅਦ, ‘ਘਿਚ ਪਿਚ’ ਦਰਸ਼ਕਾ ਲਈ 1 ਅਗਸਤ ਨੂੰ ਭਾਰਤ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫਿਲਮ ਨਿਰਮਾਤਾ ਅੰਕੁਰ ਸਿੰਗਲਾ […]

Continue Reading

‘ਸਰਬਾਲਾ ਜੀ’ 18 ਜੁਲਾਈ ਨੂੰ ਰਿਲੀਜ਼ ਹੋਏਗੀ

ਮੋਹਾਲੀ ਕਲੱਬ ‘ਚ ‘ਸਰਬਾਲਾ ਜੀ’ ਦਾ ਟ੍ਰੇਲਰ ਲਾਂਚ ਹੋਇਆ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ ਅਤੇ ਪੂਰੀ ਟੀਮ ਮੌਜੂਦ ਰਹੀ ਮੋਹਾਲੀ, 7 ਜੁਲਾਈ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਪੰਜਾਬੀ ਫਿਲਮ ‘ਸਰਬਾਲਾ ਜੀ’ ਇੱਕ ਅਜਿਹੀ ਕਹਾਣੀ ਹੈ, ਜੋ ਪੰਜਾਬ ਦੀ ਮਿੱਟੀ, ਇਸਦੀ ਖੁਸ਼ਬੂ ਅਤੇ ਇਸਦੀਆਂ ਭਾਵਨਾਵਾਂ ਨੂੰ ਵੱਡੇ ਪਰਦੇ ‘ਤੇ ਜ਼ਿੰਦਾ ਕਰਦੀ ਹੈ।ਫਿਲਮ ਦਾ ਟ੍ਰੇਲਰ ‘ਮੋਹਾਲੀ ਕਲੱਬ, […]

Continue Reading

ਇਪਟਾ ਨੇ ਸਭਿਆਚਾਰਕ ਪ੍ਰਦੂਸ਼ਣ ਦਾ ਮੁੱਦਾ ਉਭਾਰਨ ਲਈ ਰਾਹੁਲ ਗਾਂਧੀ, ਰਵਨੀਤ ਸਿੰਘ ਬਿੱਟੂ, ਪੰਜਾਬ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ 21 ਜੁਲਾਈ ਤੋਂ ਆਰੰਭ ਹੋਣ ਵਾਲੇ ਮੋਨਸੂਨ ਸੈਸ਼ਨ ਦੌਰਾਨ ਵੀ ਲਿਿਖਆ ਪੱਤਰ

ਸੰਬਧਤ ਮੰਤਰਾਲੇ ਨੇ ਪੱਤਰ ਲਿਖਕੇ ਮਾਮਲੇ ਨੂੰ ਲਟਕਾਉਂਣ ਦੇ ਮਕਸਦ ਨਾਲ ਪੁੱਛਿਆ, “ਕਿਹੜਾ ਚੈਨਲ, ਕਿਹੜੀ ਤਾਰੀਖ ਨੂੰ, ਕਿਹੜੇ ਸਮੇਂ, ਕਿਹੜੇ ਗਾਇਕ ਦੇ, ਕਿਹੜੇ ਗੀਤ ਦਾ ਪ੍ਰਸਾਰਣ ਕਰਦਾ ਹੈ?-ਸੰਜੀਵਨ ਮੋਹਾਲੀ 6 ਜੁਲਾਈ ਬੋਲੇ ਪੰਜਾਬ ਬਿਊਰੋ;                ਇਪਟਾ, ਪੰਜਾਬ ਨੇ 21 ਜੁਲਾਈ ਤੋਂ ਆਰੰਭ ਹੋ ਰਹੇ ਮੋਨਸੂਨ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ, ਰੇਲ ਰਾਜ […]

Continue Reading

”ਨਿੰਬੂਆ” ਅਤੇ ”ਰੰਝੁਨੁਆ” ਤੋਂ ਬਾਅਦ ਮੋਹਿਤ ਗਰਗ ਦਾ ਭਗਤੀ ਗੀਤ ”ਭੋਲੇਨਾਥ ਮਨਾਨਾ” ਯੂਟਿਊਬ ”ਤੇ ਮਚਾ ਰਿਹਾ ਧਮਾਲ

ਮੋਹਾਲੀ, 6 ਜੁਲਾਈ ,ਬੋਲੇ ਪੰਜਾਬ ਬਿਊਰੋ; ਕਰਿਆਦਾ ਪਿੰਡ ਦੇ ਮੋਹਿਤ ਗਰਗ, ਜਿਸਨੇ ਪਹਾੜੀ ਲੋਕ ਗਾਇਕੀ ਵਿੱਚ ਸਫਲਤਾ ਦੀਆਂ ਪੌੜੀਆਂ ਚੜ੍ਹੀਆਂ ਹਨ, ਨੇ ਹੁਣ ਭਗਤੀ ਸੰਗੀਤ ਦੇ ਖੇਤਰ ਵਿੱਚ ਇੱਕ ਮਜ਼ਬੂਤ ਐਂਟਰੀ ਕੀਤੀ ਹੈ। “ਨਿਬੂਣਾ” ਅਤੇ “ਰੁਝੁਣਾ” ਵਰਗੇ ਹਿੱਟ ਲੋਕ ਗੀਤਾਂ ਨਾਲ ਹਿਮਾਚਲੀ ਸੰਗੀਤ ਪ੍ਰੇਮੀਆਂ ਵਿੱਚ ਪ੍ਰਸਿੱਧ ਮੋਹਿਤ, ਯੂਟਿਊਬ ‘ਤੇ ਰਿਲੀਜ਼ ਹੋਏ ਆਪਣੇ ਨਵੇਂ ਸ਼ਿਵ ਭਜਨ […]

Continue Reading

Daljit Dosanjh ਦੇ ਹੱਕ ‘ਚ ਆਏ ਹੰਸ ਰਾਜ ਹੰਸ

ਜਲੰਧਰ 3 ਜੁਲਾਈ ,ਬੋਲੇ ਪੰਜਾਬ ਬਿਊਰੋ;  ਫਿਲਮ ਸਰਦਾਰ ਜੀ-3 ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨਾਲ ਕੰਮ ਕਰਨ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪੰਜਾਬੀ ਸੂਫੀ ਗਾਇਕ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਬਾਲੀਵੁੱਡ ਅਦਾਕਾਰ ਅਤੇ ਪੰਜਾਬੀ ਗਾਇਕ Daljit Dosanjh ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਇਹ ਪ੍ਰੈਸ ਕਾਨਫਰੰਸ ਹੰਸ […]

Continue Reading

Sardaar Ji 3 Controversy : ਹੁਣ ਦਿਲਜੀਤ ਦੋਸਾਂਝ ਦੇ ਹੱਕ ਵਿੱਚ ਬੋਲੇ ਬੱਬੂ ਮਾਨ

ਅਸੀਂ ਦਿਲਜੀਤ ਅਤੇ ਵ੍ਹਾਈਟ ਹਿੱਲ ਦੀ ਡੱਟ ਕੇ ਸਪੋਰਟ ਕਰਦੇ ਆ – ਬੱਬੂ ਮਾਨ ਚੰਡੀਗੜ੍ਹ, 1ਜੁਲਾਈ ,ਬੋਲੇ ਪੰਜਾਬ ਬਿਊਰੋ; Sardaar Ji 3 Controversy : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਜੋ ਕਿ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ਕਰਕੇ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ,ਦੇ ਹੱਕ ਵਿੱਚ ਜਿਸ ਰਫ਼ਤਾਰ ਨਾਲ ਭਾਰਤੀ ਅਤੇ ਪੰਜਾਬੀ ਮਨੋਰੰਜਨ ਇੰਡਸਟਰੀ ਦੇ […]

Continue Reading

ਚੰਨੀ ਸੱਭਿਆਚਾਰਕ ਮੰਚ ਮੁਹਾਲੀ (ਰਜਿ:) ਵੱਲੋਂ ਭੰਗੜਾ, ਝੂਮਰ, ਗਿੱਧਾ ਸਿਖਲਾਈ ਦਾ ਸਮਰ ਕੈਂਪ ਲਗਾਇਆ ਗਿਆ।

ਅਮਰਜੀਤ ਸਿੰਘ ਜੀਤੀ ਮੇਅਰ ਮੋਹਾਲੀ ਵੱਲੋਂ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਗਿਆ। ਮੋਹਾਲੀ 24 ਜੂਨ ,ਬੋਲੇ ਪੰਜਾਬ ਬਿਊਰੋ; ਚੰਨੀ ਸੱਭਿਆਚਾਰਕ ਮੰਚ ਮੁਹਾਲੀ (ਰਜਿ:) ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਹਾਲੀ ਪਿੰਡ ਵਿਖੇ ਲੱਗਭਗ 3 ਹਫਤੇ ਤੱਕ 6 ਸਾਲ ਦੀ ਉਮਰ ਤੋਂ ਉੱਪਰ ਦੇ ਬੱਚਿਆਂ ਅਤੇ ਵੱਡਿਆਂ ਦਾ ਭੰਗੜਾ, ਝੂਮਰ, ਗਿੱਧਾ ਸਿਖਲਾਈ ਸਮਰ ਕੈਂਪ ਲਗਾਇਆ ਗਿਆ। ਇਸ ਕੈਂਪ […]

Continue Reading