ਚੰਡੀਗੜ੍ਹ ਤੋਂ ਮਲੇਰਕੋਟਲ਼ਾ ਵਾਪਸ ਆ ਰਹੇ ਪੰਜ ਦੋਸਤਾਂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਤਿੰਨ ਦੀ ਮੌਤ

ਚੰਡੀਗੜ੍ਹ ਪੰਜਾਬ


ਮਾਲੇਰਕੋਟਲਾ, 14 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਈਦ ਮਨਾ ਕੇ ਚੰਡੀਗੜ੍ਹ ਤੋਂ ਘਰ ਮੁੜ ਰਹੇ ਪੰਜ ਦੋਸਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਜਦਕਿ ਬਾਕੀ ਦੋ ਨੌਜਵਾਨਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਸੂਤਰਾਂ ਮੁਤਾਬਕ ਹਾਦਸਾ ਏਨਾ ਭਿਆਨਕ ਸੀ ਕਿ ਨੌਜਵਾਨ ਗੱਡੀ ’ਚੋਂ ਬਾਹਰ ਨਿਕਲ ਕੇ ਕਾਫ਼ੀ ਦੂਰ ਜਾ ਡਿੱਗੇ।ਗੱਡੀ ਦਾ ਟਾਇਰ ਫਟਣ ਕਾਰਨ ਹਾਦਸਾ ਵਾਪਰਿਆ, ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਗਈ।
ਜਾਣਕਾਰੀ ਮੁਤਾਬਕ ਪੰਜ ਦੋਸਤ ਈਦ ਮਨਾਉਣ ਚੰਡੀਗੜ੍ਹ ਗਏ ਸਨ। ਉਹ ਦੇਰ ਰਾਤ ਲਗਪਗ 11 ਵਜੇ ਮਾਲੇਰਕੋਟਲਾ ਮੁੜ ਰਹੇ ਸਨ ਤਦ ਹਾਦਸਾ ਹੋ ਗਿਆ। ਪੈਟਰੋਲ ਪੰਪ ਤੋਂ ਸਿਰਫ਼ ਤਿੰਨ ਕਿੱਲੋਮੀਟਰ ਦੂਰ ਖੰਨਾ ਰੋਡ ਮੁੱਖ ਹਾਈਵੇ ’ਤੇ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਵਿਚ ਅਲੀ ਸ਼ਾਨ ਨਿਵਾਸੀ ਭੁਮਸੀ ਮੁਹੱਲਾ ਮਾਲੇਰਕੋਟਲਾ ਤੇ ਸਿਮਰਨਜੀਤ ਸਿੰਘ ਨਿਵਾਸੀ ਪਿੰਡ ਗੁਆਰਾ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਅਸਲਮ ਨਿਵਾਸੀ ਜਮਾਲਪੁਰਾ ਮਾਲੇਰਕੋਟਲਾ ਦੀ ਲੁਧਿਆਣਾ ਡੀਐੱਮਸੀ ’ਚ ਮੌਤ ਹੋ ਗਈ।
ਪੋਸਟਮਾਰਟਮ ਤੋਂ ਬਾਅਦ ਅਸਲਮ ਨੂੰ ਜਮਾਲਪੁਰ ਦੇ ਕਬਰਿਸਤਾਨ ’ਚ ਸਪੁਰਦ-ਏ-ਖ਼ਾਕ ਕੀਤਾ ਗਿਆ। ਚੌਥੇ ਨੌਜਵਾਨ ਪ੍ਰਭਸਿਮਰਨ ਸਿੰਘ ਨਿਵਾਸੀ ਪਿੰਡ ਗੁਆਰਾ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ। ਉਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੰਜਵਾਂ ਨੌਜਵਾਨ ਮਨਵੀਰ ਸਿੰਘ ਨਿਵਾਸੀ ਗੁਆਰਾ ਖ਼ਤਰੇ ਤੋਂ ਬਾਹਰ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।