ਚੰਡੀਗੜ੍ਹ, 6 ਜੂਨ ,ਬੋਲੇ ਪੰਜਾਬ ਬਿਓਰੋ:-ਸੀਆਈਐਸਐਫ ਕਾਂਸਟੇਬਲ ਵੱਲੋਂ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਘਟਨਾ ‘ਤੇ ਚੰਡੀਗੜ੍ਹ ਦੇ ਐਸਪੀ (ਡਿਟੈਕਟਿਵ) ਕੇ.ਐਸ. ਸੰਧੂ ਨੇ ਕਿਹਾ, “ਮੈਨੂੰ ਕਮਾਂਡੈਂਟ ਨੇ ਬੁਲਾਇਆ ਹੈ, ਅਸੀਂ ਅਗਲੇਰੀ ਜਾਂਚ ਲਈ ਹੁਣ ਏਅਰਪੋਰਟ ਜਾ ਰਹੇ ਹਾਂ।”
ਸੀਆਈਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀਆਈਐਸਐਫ ਨੇ ਚੰਡੀਗੜ੍ਹ ਹਵਾਈ ਅੱਡੇ ’ਤੇ ਭਾਜਪਾ ਆਗੂ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਇੱਕ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਖ਼ਿਲਾਫ਼ ਸਥਾਨਕ ਪੁਲੀਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਹੈ।