ਮੱਤੇਵਾੜਾ,2 ਫਰਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਡੈਮੌਕਰੇਟਿਕ ਜੰਗਲਾਤ ਮੁਲਾਜਮ ਯੂਨੀਅਨ (ਸਬੰਧਤ ਡੀਐਮਐਫ) ਵੱਲੋਂ ਸਾਥੀ ਸੁੁਰਿੰੰਦਰ ਮਸੀਹ ਸੇਵਾਦਾਰ ਆਪਣੀ 60 ਸਾਲ ਦੀ ਉਮਰ ਤੱਕ ਵਣ ਰੇੰਜ ਮੱਤੇਵਾੜਾ ਵਿੱਖੇ ਨੋਕਰੀ ਕਰਨ ਉਪਰੰਤ 31ਜਨਵਰੀ ਨੂੰ ਸੇਵਾ ਮੁਕਤ ਹੋਣ ਜਥੇਬੰਦੀ ਦੇ ਆਗੂਆਂ ਅਤੇ ਸਮੁੱਚੇ ਸਟਾਫ ਵੱਲੋਂ ਸਨਮਾਨ ਸਮਰੋਹ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਰੇਂਜ ਪ੍ਰਧਾਨ ਕੁਲਦੀਪ ਸਿੰਘ ਸੇਲੀਕਿਆਣਾ ਜ/ ਸ ਜਸਪਾਲ ਸਿੰਘ ਨੇ ਦੱਸਿਆ ਕਿ ਸੁਰਿੰਦਰ ਮਸੀਹ ਨੇ ਜੰਗਲਾਤ ਵਿਭਾਗ ਵਿਚ ਸੇਵਾਦਾਰ ਵਜੋਂ ਮੱਤੇਵਾੜਾ ਰੇਂਜ ਵਿਚ ਇਮਾਨਦਾਰੀ ਨਾਲ ਸੇਵਾ ਨਿਭਾਈ , ਉਥੇ ਨਾਲ ਹੀ ਜਥੇਬੰਦੀ ਦੇ ਸੰਘਰਸ਼ਾਂ ਵਿੱਚ ਪਹਿਲ ਦੇ ਅਧਾਰ ਤੇ ਸ਼ਮੂਲੀਅਤ ਕਰਦੇ ਰਹੇ, ਅੱਜ ਸੰਘਰਸ਼ ਤੇ ਬਦੌਲਤ ਹੀ ਸਾਡੇ ਇਸ ਮੁਲਾਜ਼ਮ ਨੂੰ ਪੁਰਾਣੀ ਪੈਨਸ਼ਨ ਮਿਲੀ ਹੈ ਜਿਸ ਕਾਰਨ ਇਹ ਆਪਣੀ ਬਾਕੀ ਜ਼ਿੰਦਗੀ ਸਨਮਾਨ ਨਾਲ ਘੱਟ ਸਕਦੇ ਹਨ। ਵਿਦਾਇਗੀ ਸਮਾਗਮ ਵਿੱਚ ਸ਼੍ਰੀ ਮੋੋਹਣ ਸਿੰਘ ਵਣ ਰੇੰਜ ਅਫਸਰ ਮੱਤੇਵਾੜਾ ,ਦਵਿੰਦਰ ਸਿੰਘ ਬਲਾਕ ਅਫਸਰ, ਕੁਲਵਿੰਦਰ ਸਿੰਘ ਬਲਾਕ ਅਫਸਰ, ਮੁਸਤਫਾ ਵਣ ਗਾਰਡ, ਪਰਮਜੀਤ ਸਿੰਘ ਵਣ ਗਾਰਡ, ਸੁਨੀਲ ਦੱਤ ਵਣ ਗਾਰਡ, ਜਸਵੀਰ ਸਿੰਘ ਵਣ ਗਾਰਡ, ਪਰਮਜੀਤ ਸਿੰਘ ਵਣ ਗਾਰਡ, ਇਲਾਵਾ ਯੂਨੀਅਨ ਦੇ ਵਰਕਰ , ਸੁਰਜੀਤ ਸਿੰਘ, ਗੁੁਰਮੀਤ ਲਾਲ , ਕਾਬਲ ਸਿੰਘ,ਜੀਵਨ ਕੁਮਾਰ, ਬਲਵੀਰ ਸਿੰਘ; ਭਜਨ ਸਿੰਘ ਲੈਬਰ ਰਾਮ, ਸੁਖਵਿੰਦਰ ਸਿੰਘ, ਦਿਆ ਚੰਦ ਆਦਿ ਹਾਜ਼ਰ ਸਨ। ਸਮੂਹ ਵਰਕਰਾਂ, ਅਧਿਕਾਰੀਆਂ ਤੇ ਯੂਨੀਅਨ ਆਗੂਆਂ ਵੱਲੋਂ ਸਨਮਾਨ ਚਿੰਨ ਦੇ ਕੇ ਸੁਰਿੰਦਰ ਮਸੀਹ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਿੱਘੀ ਵਿਦਾਇਗੀ ਦਿੱਤੀ ਗਈ।