ਲੁਧਿਆਣਾ, 17 ਅਪ੍ਰੈਲ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਵਰਕਰਾਂ ਵੱਲੋਂ ਵਣ ਮੰਡਲ ਅਫ਼ਸਰ ਸ੍ਰੀ ਰਜੇਸ਼ ਕੁਮਾਰ ਗੁਲਾਟੀ ਜੀ ਅਤੇ ਸਮੂਹ ਵਣ ਰੇਂਜ ਅਫ਼ਸਰ, ਸ਼ਮਿੰਦਰ ਸਿੰਘ ਵਣ ਰੇਂਜ ਅਫਸਰ ਸਮਰਾਲਾ, ਮੋਹਣ ਸਿੰਘ ਵਣ ਰੇਂਜ ਅਫ਼ਸਰ ਮੱਤੇਵਾੜਾ, ਅਤੇ ਸੁਖਪਾਲ ਸਿੰਘ ਵਣ ਰੇਂਜ ਅਫ਼ਸਰ ਜਗਰਾਉਂ, ਸਰਬਜੀਤ ਕੌਰ ਸੁਪਰਡੈਂਟ ਮੈਡਮ, ਕਮਲ ਕੁਮਾਰ ਅਕਾਊਂਟ ਮੀਟਿੰਗ ਵਿੱਚ ਹਾਜ਼ਰ ਸਨ। ਮੀਟਿੰਗ ਵਿੱਚ ਅਜੰਡਾ ਵਾਈਜ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ, ਅਤੇ ਵਰਕਰਾਂ ਨੂੰ ਮਹੀਨਾਵਾਰ ਤਨਖਾਹ ਸਮੇਂ ਸਿਰ ਦੇਣ ਦਾ ਭਰੋਸਾ ਦਿੱਤਾ, ਵਰਕਰਾਂ ਦਾ ਰਿਕਾਰਡ ਸੀਨੀਆਰਤਾ ਸੂਚੀ ਵਿੱਚ ਰਿਕਾਰਡ ਦੇ ਅਧਾਰ ਤੇ ਮਾਰਚ 2025 ਤੱਕ ਦਰਜ ਕੀਤਾ ਜਾਵੇ, ਕਿਰਤ ਕਮਿਸ਼ਨਰ ਜੀ ਦੇ ਪੱਤਰ ਮੁਤਾਬਿਕ ਵਰਕਰਾਂ ਦਾ ਬਣਦਾ ਸਕਲਿਡ ਅਣਸਕਲਿਡ ਰੇਟ ਹਦਾਇਤਾਂ ਅਨੁਸਾਰ ਲਗਾਇਆ ਜਾਵੇਗਾ, ਪੰਜਾਬ ਸਰਕਾਰ ਦੀ ਪਾਲਿਸੀ ਸਬੰਧੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੱਚੇ ਮੁਲਾਜ਼ਮਾਂ ਦੇ ਡਾਕੂਮੈਂਟ ਸਮੇਤ ਸਰਵਿਸ ਪੀਰੀਅਡ ਅਪਲੋਡ ਕੀਤੇ ਹੋਏ ਹਨ। ਮੀਟਿੰਗ ਦੀ ਸਮਾਪਤੀ ਦੌਰਾਨ ਜੰਗਲਾਤ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ, ਕਿ ਪਾਲਿਸੀ ਵਿਚ ਯੇਗਤਾ ਦੀ ਸ਼ਰਤ ਨੂੰ ਹਟਾਉਣ ਦੀ ਕਿਰਪਾਲਤਾ ਕੀਤੀ ਜਾਵੇ, ਕਿਉਂਕਿ ਜੰਗਲਾਤ ਵਿਭਾਗ ਵਿੱਚ ਜਿਆਦਤਰ ਅਨਪੜ੍ਹ ਵਰਕਰ ਫੀਲਡ ਵਿਚ ਬੂਟੇ ਲਗਾਉਣ ਦਾ ਕੰਮ ਕਰਦੇ ਹਨ, ਸੋ ਸਾਰੇ ਕੱਚੇ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨੂੰ ਗੁਹਾਰ ਆ, ਕੱਚੇ ਵਰਕਰਾਂ ਨੂੰ ਜਲਦੀ ਰੈਗੂਲਰ ਕੀਤਾ ਜਾਵੇ. ਕਿ ਸਰਵਿਸ ਅਤੇ ਪੀਰੀਅਡ ਨੂੰ ਵਾਚਦੇ ਹੋਏ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਜੀ। ਇਸ ਮੀਟਿੰਗ ਵਿੱਚ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਲਾਲ ਕੁਲਦੀਪ ਲਾਲ ਸੇਲਕਿਆਣਾਂ, ਗੁਰਮੀਤ ਲਾਲ, ਜਸਪਾਲ ਸਿੰਘ, ਸੁਰਜੀਤ ਸਿੰਘ, ਹਰਜੀਤ ਸਿੰਘ , ਹਰਦੀਪ ਸਿੰਘ, ਲਖਵੀਰ ਸਿੰਘ, ਜਗਵੀਰ ਸਿੰਘ ਨਾਗਰਾ ਸਿੰਘ ਆਦਿ ਸ਼ਾਮਿਲ ਹੋਏ।