Asian Games ‘ਚ ਗੁਲਵੀਰ ਸਿੰਘ ਨੇ ਇੱਕੋ ਏਸ਼ੀਆਡ ‘ਚ ਤਿੰਨ ਤਗਮੇ ਕੀਤੇ ਆਪਣੇ ਨਾਮ

ਨੈਸ਼ਨਲ ਪੰਜਾਬ

ਨਵੀ ਦਿੱਲੀ, 29 ਸਤੰਬਰ ,ਬੋਲੇ ਪੰਜਾਬ ਬਿਊਰੋ;

ਆਈਚੀ-ਨਾਗੋਆ ਏਸ਼ੀਅਨ ਗੇਮਜ਼ 2026 ਦਾ ਅੱਜ (29 ਸਤੰਬਰ) ਦਸਵਾਂ ਦਿਨ ਹੈ। ਅੱਜ ਭਾਰਤੀ ਖਿਡਾਰੀ ਐਥਲੇਟਿਕਸ, ਸ਼ੂਟਿੰਗ, ਬਾਕਸਿੰਗ, ਤੀਰਅੰਦਾਜ਼ੀ, ਕੁਰਾਸ਼, ਵਾਲੀਬਾਲ, ਸੇਲਿੰਗ, ਸਰਫਿੰਗ, ਟੈਨਿਸ, ਸਪੋਰਟਸ ਕਲਾਈਮਬਿੰਗ, ਸਕੁਐਸ਼, ਕੇਨੋ ਸਲੈਲਮ ਅਤੇ ਸਾਈਕਲਿੰਗ ਦੇ ਮੁਕਾਬਲਿਆਂ ਵਿੱਚ ਆਪਣਾ ਦਮ ਦਿਖਾ ਰਹੇ ਹਨ।

ਖਾਸ ਗੱਲ ਇਹ ਹੈ ਕਿ ਐਥਲੀਟ ਗੁਲਵੀਰ ਸਿੰਘ ਨੇ ਅੱਜ ਏਸ਼ੀਅਨ ਗੇਮਜ਼ ਵਿੱਚ ਤਗਮਿਆਂ ਦੀ ਹੈਟ੍ਰਿਕ ਪੂਰੀ ਕੀਤੀ ਹੈ। ਭਾਰਤ ਦੇ ਸਟਾਰ ਐਥਲੀਟ ਗੁਲਵੀਰ ਸਿੰਘ ਨੇ ਏਸ਼ੀਅਨ ਗੇਮਜ਼ 2026 ਵਿੱਚ ਇਤਿਹਾਸ ਰਚ ਦਿੱਤਾ ਹੈ। ਗੁਲਵੀਰ ਨੇ ਏਸ਼ੀਅਨ ਗੇਮਜ਼ 2026 ਵਿੱਚ 3 ਮੈਡਲ ਜਿੱਤਣ ਦਾ ਵੱਡਾ ਕਾਰਨਾਮਾ ਕਰ ਦਿਖਾਇਆ ਹੈ। 29 ਸਤੰਬਰ ਨੂੰ ਗੁਲਵੀਰ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਦੇ ਫਾਈਨਲ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।

ਉਨ੍ਹਾਂ ਨੇ 13 ਮਿੰਟ 42.75 ਸੈਕਿੰਡ ਵਿੱਚ ਰੇਸ ਪੂਰੀ ਕੀਤੀ। ਉਹ ਭਾਰਤ ਲਈ ਅਜਿਹਾ ਕਰਨ ਵਾਲੇ ਪਹਿਲੇ ਪੁਰਸ਼ ਅਥਲੀਟ ਬਣ ਗਏ ਹਨ। ਇਸ ਤੋਂ ਪਹਿਲਾਂ ਗੁਲਵੀਰ 10 ਹਜ਼ਾਰ ਅਤੇ 1500 ਮੀਟਰ ਵਿੱਚ ਚਾਂਦੀ ਦੇ ਤਗਮੇ ਜਿੱਤ ਚੁੱਕੇ ਹਨ। ਗੁਲਵੀਰ ਨੇ 1500 ਮੀਟਰ ਦੇ ਫਾਈਨਲ ਵਿੱਚ 3 ਮਿੰਟ 31.13 ਸਕਿੰਟ ਦਾ ਸਮਾਂ ਲਿਆ ਸੀ। ਇਸ ਦੇ ਨਾਲ ਹੀ, ਉਨ੍ਹਾਂ ਨੇ 10,000 ਮੀਟਰ ਦੌੜ 28 ਮਿੰਟ 29.38 ਸਕਿੰਟ ਦੇ ਸਮੇਂ ਚ ਪੂਰੀ ਕਰ ਕੇ ਚਾਂਦੀ ਦਾ ਤਗਮਾ ਜਿੱਤਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।