ਪੰਜਾਬ ਯੂਨੀਵਰਸਿਟੀ ਚੋਣਾਂ ਨੇ ਦਿੱਤਾ ਵੱਡਾ ਸਿਆਸੀ ਸੰਕੇਤ, ਸੈਥ ਦੀ ਹਾਰ ਨੂੰ ਸਰਨਾ ਨੇ ‘ਜਨ-ਜ਼ੈੱਡ ਦਾ ਫਤਵਾ’ ਦੱਸਿਆ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 31 ਅਗਸਤ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):

ਦਿੱਲੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ ਦੇ ਸਮਰਥਨ ਵਾਲੇ ਉਮੀਦਵਾਰ ਦੀ ਸੰਭਾਵਿਤ ਜਿੱਤ ’ਤੇ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਉੱਭਰ ਰਿਹਾ ਫੈਸਲਾ ਸਿਰਫ਼ ਕੈਂਪਸ ਦੀ ਸਿਆਸਤ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦੇ ਪੰਜਾਬ ਦੀ ਭਵਿੱਖੀ ਸਿਆਸਤ ਲਈ ਵੀ ਵੱਡੇ ਸੰਕੇਤ ਹਨ। ਸਰਨਾ ਨੇ ਖਾਸ ਤੌਰ ’ਤੇ ਸੱਥ ਦੀ ਹਾਰ ਨੂੰ ਜਨ-ਜ਼ੈੱਡ ਵੱਲੋਂ “ਅੰਮ੍ਰਿਤਪਾਲ ਕਿਸਮ ਦੀ ਸਿਆਸਤ” ਅਤੇ ਕੱਟੜਪੰਥੀ ਵਿਚਾਰਧਾਰਾ ਵਿਰੁੱਧ ਸਪੱਸ਼ਟ ਫਤਵਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਨੇ ਆਪਣੇ ਵੋਟ ਰਾਹੀਂ ਇਹ ਸੰਕੇਤ ਦਿੱਤਾ ਹੈ ਕਿ ਉਹ ਧਰੁਵੀਕਰਨ ਅਤੇ ਕੱਟੜਤਾ ਦੀ ਬਜਾਏ ਲੋਕਤੰਤਰੀ, ਤਰੱਕੀਪਸੰਦ ਅਤੇ ਮੁੱਖ ਧਾਰਾ ਦੀ ਸਿਆਸਤ ਨੂੰ ਤਰਜੀਹ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਦਿੱਤੇ ਇਸ ਸੰਦੇਸ਼ ਨੂੰ ਪੰਜਾਬ ਦੇ ਸਿਆਸੀ ਭਵਿੱਖ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਾਰੀਆਂ ਧਿਰਾਂ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਸਰਨਾ ਅਨੁਸਾਰ ਨੌਜਵਾਨ ਪੀੜ੍ਹੀ ਦੇ ਵੋਟਿੰਗ ਰੁਝਾਨ ਨੂੰ ਸਿਰਫ਼ ਵਿਦਿਆਰਥੀ ਚੋਣ ਦਾ ਨਤੀਜਾ ਸਮਝਣ ਦੀ ਬਜਾਏ ਪੰਜਾਬ ਦੀ ਬਦਲ ਰਹੀ ਸਿਆਸੀ ਸੋਚ ਦੇ ਸੰਕੇਤ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।