ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਮੋਹਾਲੀ ਵਿੱਚ ਕੱਢੀ ਗਈ ਰੈਲੀ

ਚੰਡੀਗੜ੍ਹ ਪੰਜਾਬ

ਵਿਧਾਇਕ ਕੁਲਵੰਤ ਸਿੰਘ ਹੋਰਾਂ ਕੀਤੀ ਲੋਕਾਂ ਨੂੰ ਅਪੀਲ : ਖੁਦ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਬਣਾਉਣ ਇਸ ਮੁਹਿੰਮ ਨੂੰ ਸਫਲ

ਮੋਹਾਲੀ 30 ਸਤੰਬਰ ,ਬੋਲੇ ਪੰਜਾਬ ਬਿਊਰੋ;
ਮੋਹਾਲੀ ਨਗਰ ਨਿਗਮ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਦੇ ਤਹਿਤ -ਕਲੀਨ ਸਿਟੀ -ਗਰੀਨ ਸਿਟੀ ( ਸਾਫ ਸ਼ਹਿਰ ਹਰਾ -ਭਰਾ ਸ਼ਹਿਰ)- ਅਧੀਨ ਵਿਸ਼ਾਲ -ਸਵੱਛਤਾ ਰੈਲੀ -ਦਾ ਆਯੋਜਨ ਕੀਤਾ ਗਿਆ, ਇਸ ਸਵੱਛਤਾ ਰੈਲੀ ਨੂੰ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੀ ਤਰਫੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਵਿਧਾਇਕ ਕੁਲਵੰਤ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸਵੱਛਤਾ ਰੈਲੀ ਅਤੇ ਪ੍ਰੋਗਰਾਮ ਦਾ ਮਕਸਦ ਲੋਕਾਂ ਨੂੰ ਸ਼ਹਿਰ ਦੇ ਵਿੱਚ ਸਫਾਈ ਵਿੱਚ ਆਪਣਾ ਯੋਗਦਾਨ ਕਿੰਝ ਪਾਉਣਾ ਹੈ ਅਤੇ ਜਿਹੜੀਆਂ ਥਾਵਾਂ ਮੋਹਾਲੀ ਨਗਰ ਨਿਗਮ ਦੀ ਤਰਫੋਂ ਬਣੀਆਂ ਹੋਈਆਂ ਹਨ, ਉਹਨਾਂ ਥਾਵਾਂ ਤੇ ਹੀ ਕੂੜਾ ਸੁੱਟਿਆ ਜਾਣਾ ਚਾਹੀਦਾ ਹੈ, ਪਲਾਸਟਿਕ ਦਾ ਇਸਤੇਮਾਲ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ, ਅਤੇ ਇਹਨਾਂ ਸਭ ਗੱਲਾਂ ਦੇ ਲਈ ਹੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅੱਜ ਇਹ ਪ੍ਰੋਗਰਾਮ ਵਿੱਢਿਆ ਗਿਆ ਸੀ,

ਵਿਧਾਇਕ ਕੁਲਵੰਤ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ੁਰੂ ਕੀਤੀ ਗਈ ਕੋਈ ਵੀ ਮੁਹਿੰਮ ਉਦੋਂ ਤੱਕ ਸਫਲ ਨਹੀਂ ਹੋ ਸਕਦੀ, ਜਦੋਂ ਤੱਕ ਲੋਕਾਂ ਦਾ ਪੂਰਾ ਸਹਿਯੋਗ ਉਸ ਮੁਹਿੰਮ ਨੂੰ ਸਫਲ ਬਣਾਉਣ ਦੇ ਵਿੱਚ ਨਾ ਮਿਲੇ, ਮੈਂ ਮੋਹਾਲੀ ਸ਼ਹਿਰ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਉਹ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਲਈ ਆਪਣਾ ਬਣਦਾ ਯੋਗਦਾਨ ਜਰੂਰ ਪਾਉਣ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ 8 ਹਜਾਰ ਪਰਿਵਾਰ ਅਜਿਹੇ ਹਨ, ਜੋ ਕੂੜੇ ਦਾ ਇਸਤੇਮਾਲ ਖਾਦ ਦੇ ਰੂਪ ਵਿੱਚ ਕਰਕੇ ਘਰ ਹੀ ਕੂੜੇ ਦਾ ਸਹੀ ਇਸਤੇਮਾਲ ਕਰ ਰਹੇ ਹਨ ਅਤੇ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਜਿਹੇ ਪਰਿਵਾਰਾਂ ਨੂੰ ਬਕਾਇਦਾ ਸਨਮਾਨਿਤ ਕੀਤਾ ਜਾਵੇ।

ਅਤੇ ਇਹਨਾਂ ਤੋਂ ਹੋਰਨਾਂ ਲੋਕਾਂ ਨੂੰ ਵੀ ਪ੍ਰੇਰਨਾ ਮਿਲੇਗੀ, ਕਿ ਕੂੜੇ ਦਾ ਖਾਦ ਅਤੇ ਹੋਰ ਢੰਗਾਂ ਦੇ ਨਾਲ ਇਸਤੇਮਾਲ ਘਰ ਵਿੱਚ ਹੀ ਕੀਤਾ ਜਾ ਸਕਦਾ ਹੈ, ਗਲਤ ਥਾਂ ਤੇ ਕੂੜਾ ਸੁੱਟਣ ਵਾਲਿਆਂ ਦੇ ਵਿਰੁੱਧ ਕਾਰਵਾਈ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਹੋਰਾਂ ਸਪਸ਼ਟ ਕਿਹਾ ਕਿ ਬੇਸ਼ੱਕ ਇਸ ਸਬੰਧੀ ਚਲਾਨ ਵੀ ਕੱਟੇ ਜਾ ਰਹੇ ਹਨ, ਪ੍ਰੰਤੂ ਸਾਡੀ ਇਹ ਕੋਸ਼ਿਸ਼ ਹੈ ਕਿ ਬਜਾਏ ਕਿਸੇ ਨਾਲ ਸਖਤੀ ਕੀਤਿਆਂ ਲੋਕੀ ਖੁਦ ਹੀ ਇਸ ਮਾਮਲੇ ਵਿੱਚ ਜਾਗਰੂਕ ਹੋ ਜਾਣ, ਅਤੇ ਉਹ ਇਸ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਸ਼ਹਿਰ ਦੀ ਖੂਬਸੂਰਤੀ ਬਰਕਰਾਰ ਰੱਖਣ ਦੇ ਵਿੱਚ ਲੋਕੀ ਖੁਦ ਹੀ ਪਹਿਲ ਕਰਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਬਿਲਕੁਲ ਨਾ ਕਰਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੋਹਾਲੀ ਨਗਰ ਨਿਗਮ ਵੱਲੋਂ ਸਵੱਛਤਾ ਹੀ ਸੇਵਾ 2026 ਮੁਹਿੰਮ ਦਾ ਦੇ ਤਹਿਤ ਸਫਾਈ ਦੇ ਮਾਮਲੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪ੍ਰੋਗਰਾਮ ਵਿੱਢੇ ਗਏ ਹਨ, ਅਤੇ ਸ਼ਹਿਰ ਨੂੰ ਖੂਬਸੂਰਤ ਬਣਾਏ ਰੱਖਣ ਦੇ ਲਈ ਅਜਿਹੇ ਪ੍ਰੋਗਰਾਮ ਅਗਾਂਹ ਵੀ ਚਲਦੇ ਰਹਿਣਗੇ, ਇਸ ਮੌਕੇ ਤੇ ਸੰਦੀਪ ਸਿੰਘ ਪੀ.ਸੀ.ਐਸ. ਮਿਊਨਸੀਪਲ ਕਮਿਸ਼ਨਰ, ਸੀਨੀਅਰ ਸੀਨੀਅਰ ਡਿਪਟੀ ਮੇਅਰ- ਰਜਿੰਦਰ ਪ੍ਰਸਾਦ ਸ਼ਰਮਾ- ਡਿਪਟੀ ਮੇਅਰ- ਹਰਪਾਲ ਸਿੰਘ ਚੰਨਾ ਵੀ ਉਚੇਚੇ ਤੌਰ ਤੇ ਹਾਜ਼ਰ ਰਹੇ ਸਵੱਛਤਾ ਰੈਲੀ ਸੈਕਟਰ -69 ਦੀ ਮੇਨ ਮਾਰਕੀਟ ਮੋਹਾਲੀ ਤੋਂ ਸਵੇਰੇ 8:30 ਵਜੇ ਸ਼ੁਰੂ ਹੋਈ ਅਤੇ ਸੈਕਟਰ- 69 ਦੀਆਂ ਸੜਕਾਂ ਦੇ ਰਾਹੀਂ ਹੁੰਦੀ ਹੋਈ ਕਮਿਊਨਿਟੀ ਸੈਂਟਰ- 69 ਵਿਖੇ ਪਹੁੰਚੀ, ਜਿੱਥੇ ਮੁੱਖ ਸਮਾਗਮ ਕਰਵਾਇਆ ਗਿਆ, ਇਸ ਸਮਾਗਮ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਨੂੰ ਸਫਾਈ ਸਰੋਤ ਪੱਧਰ ਤੇ ਕੂੜੇ ਦੀ ਛਾਂਟੀ, ਜਿੰਮੇਵਾਰ ਕੂੜਾ ਪ੍ਰਬੰਧਨ, ਕੂੜਾ ਨਾ ਸੁੱਟਣ ਅਤੇ ਸਾਫ ਸੁਥਰੇ ਤੇ ਹਰੇ- ਭਰੇ ਜਨਤਕ ਸਥਾਨਾਂ ਦੀ ਸੰਭਾਲ ਸਬੰਧੀ ਜਾਗਰੂਕ ਕਰਨਾ ਰਿਹਾ, ਇਸ ਸਵੱਛਤਾ ਰੈਲੀ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਸਫਾਈ ਵਾਤਾਵਰਣ ਸੰਭਾਲ ਦਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਇਆ ਇਸ ਮੌਕੇ ਤੇ ਗ੍ਰੈਂਡ ਸਵੱਛਤਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ, ਇਸ ਜਿਸ ਵਿੱਚ ਵਿਸ਼ੇਸ਼ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ, ਸਮਾਗਮ ਦੇ ਦੌਰਾਨ ਮਿਊਨਸੀਪਲ ਕਾਰਪੋਰੇਸ਼ਨ ਮੋਹਾਲੀ ਦੀ ਤਰਫੋਂ ਸਵੱਛਤਾ ਸੈਨਾਨੀ ਲਿਖੀਆਂ ਤਖਤੀਆਂ ਵੀ ਪ੍ਰਦਰਸ਼ਨੀ ਦੌਰਾਨ ਵੇਖੀਆਂ ਹੋਈਆਂ, ਸਮਾਗਮ ਦੇ ਦੌਰਾਨ ਅਰੁਣਾ ਸ਼ਰਮਾ- ਕੌਂਸਲਰ ਪਤਨੀ ਰਾਜੀਵ ਵਸਿਸਟ, ਕਮਲਦੀਪ ਸਿੰਘ- ਐਸ.ਈ. ਨਗਰ ਨਿਗਮ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ- ਕੁਲਦੀਪ ਸਿੰਘ ਸਮਾਣਾ, ਜਸਪਾਲ ਸਿੰਘ ਮਟੌਰ, ਦਰਸ਼ਨ ਸਿੰਘ ਮਟੌਰ, ਅਮਰਜੀਤ ਸਿੰਘ ਸਿੱਧੂ, ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।