ਏਸ਼ੀਆਈ ਖੇਡਾਂ ‘ਚ ਅੱਜ ਭਾਰਤੀ ਖਿਡਾਰੀਆਂ ਨੇ ਜਿੱਤੇ ਤਿੰਨ ਸੋਨ ਤਮਗੇ 

ਸੰਸਾਰ ਖੇਡਾਂ ਨੈਸ਼ਨਲ

ਨਵੀਂ ਦਿੱਲੀ, 30 ਸਤੰਬਰ, ਬੋਲੇ ਪੰਜਾਬ ਬਿਊਰੋ :

ਅੱਜ ਬੁੱਧਵਾਰ ਨੂੰ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਚਾਰ ਘੰਟਿਆਂ ਦੇ ਅੰਦਰ-ਅੰਦਰ ਤਿੰਨ ਸੋਨ ਤਮਗੇ ਜਿੱਤੇ। ਦਿਨ ਦਾ ਪਹਿਲਾ ਸੋਨ ਤਮਗਾ ਸਵੇਰੇ ਲਗਭਗ 7:45 ਵਜੇ ਭਾਰਤੀ ਮਹਿਲਾ ਟੀਮ ਨੇ ਤੀਰਅੰਦਾਜ਼ੀ ਦੇ ‘ਕੰਪਾਊਂਡ’ ਮੁਕਾਬਲੇ ਵਿੱਚ ਜਿੱਤਿਆ।

ਇਸ ਤੋਂ ਬਾਅਦ, ਚਿਕਿਤਾ ਤਾਨੀਪਾਰਥੀ ਅਤੇ ਸਾਹਿਲ ਰਾਜੇਸ਼ ਜਾਧਵ ਦੀ ਜੋੜੀ ਮਿਕਸਡ (ਮਿਸ਼ਰਤ) ਮੁਕਾਬਲੇ ਵਿੱਚ ਜੇਤੂ ਰਹੀ। ਸਵੇਰੇ ਲਗਭਗ 11:30 ਵਜੇ, ਨੀਰੂ ਢਾਂਡਾ ਅਤੇ ਕਾਇਨਾਨ ਚੇਨਈ ਨੇ ਮਿਕਸਡ ਟ੍ਰੈਪ ਸ਼ੂਟਿੰਗ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ।

ਇਨ੍ਹਾਂ ਸੋਨ ਤਮਗਿਆਂ ਨਾਲ ਭਾਰਤ ਤਮਗਾ ਸੂਚੀ ਵਿੱਚ ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਦੇਸ਼ ਨੇ ਹੁਣ ਤੱਕ ਕੁੱਲ 57 ਤਮਗੇ ਜਿੱਤੇ ਹਨ, ਜਿਨ੍ਹਾਂ ਵਿੱਚ 9 ਸੋਨੇ, 21 ਚਾਂਦੀ ਅਤੇ 27 ਕਾਂਸੀ ਦੇ ਤਮਗੇ ਸ਼ਾਮਲ ਹਨ। ਇਨ੍ਹਾਂ ਨੌਂ ਸੋਨ ਤਮਗਿਆਂ ਵਿੱਚੋਂ ਪੰਜ ਤਗਮੇ ਮਹਿਲਾਵਾਂ ਨੇ ਜਿੱਤੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।