ਦੇਹਰਾਦੂਨ, 20 ਨਵੰਬਰ, ਬੋਲੇ ਪੰਜਾਬ ਬਿਊਰੋ :
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਮਾਤਾ ਜੀ ਸਾਵਿਤਰੀ ਦੇਵੀ ਦਾ ਅੱਜ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਉਨ੍ਹਾਂ ਨੇ ਪੌੜੀ ਗੜ੍ਹਵਾਲ ਦੇ ਪੰਚੂਰ ਪਿੰਡ ਵਿੱਚ ਸਵੇਰੇ 11:00 ਵਜੇ ਆਖਰੀ ਸਾਹ ਲਏ।ਉਸ ਸਮੇਂ ਯੋਗੀ ਦੇ ਭਰਾ ਮਹਿੰਦਰ ਅਤੇ ਉਨ੍ਹਾਂ ਦਾ ਪਰਿਵਾਰ ਘਰ ਵਿੱਚ ਮੌਜੂਦ ਸੀ।
ਐਸ.ਐਸ.ਪੀ. ਸਰਵੇਸ਼ ਪਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ ਰਿਸ਼ੀਕੇਸ਼ ਦੇ ਸੰਪੂਰਨਾਨੰਦ ਘਾਟ ‘ਤੇ ਕੀਤਾ ਜਾਵੇਗਾ।
ਸਾਵਿਤਰੀ ਦੇਵੀ ਦੇ ਦੇਹਾਂਤ ਸਮੇਂ ਯੋਗੀ ਆਦਿਤਿਆਨਾਥ ਗੋਰਖਪੁਰ ਵਿੱਚ ਸਨ, ਜਿੱਥੇ ਉਹ ‘ਸਸ਼ਕਤ ਯੁਵਾ, ਸਮ੍ਰਿੱਧ ਉੱਤਰ ਪ੍ਰਦੇਸ਼’ (ਸਸ਼ਕਤ ਨੌਜਵਾਨ, ਖੁਸ਼ਹਾਲ ਉੱਤਰ ਪ੍ਰਦੇਸ਼) ਨਾਮਕ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।












