ਹੁਣ ਵਾਰ-ਵਾਰ ਨਹੀਂ ਬਣਾਉਣਾ ਪਵੇਗਾ PUC ਸਰਟੀਫਿਕੇਟ, BS-VI  ਵਾਹਨਾਂ ਲਈ ਨਿਯਮ ਬਦਲੇ

ਨੈਸ਼ਨਲ

ਨਵੀਂ ਦਿੱਲੀ, 20 ਨਵੰਬਰ, ਬੋਲੇ ਪੰਜਾਬ ਬਿਊਰੋ :

ਸਰਕਾਰ ਨੇ ਵਾਹਨ ਮਾਲਕਾਂ ਲਈ ‘ਪੋਲਿਊਸ਼ਨ ਅੰਡਰ ਕੰਟਰੋਲ’ (PUC) ਸਰਟੀਫਿਕੇਟ ਦੇ ਸਬੰਧ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ PUC ਸਰਟੀਫਿਕੇਟਾਂ ਦੀ ਵੈਧਤਾ ਮਿਆਦ ਵਿੱਚ ਸੋਧ ਕੀਤੀ ਹੈ। ਨਵੇਂ ਨਿਯਮਾਂ ਤਹਿਤ, ਨਵੇਂ BS-VI ਨਿੱਜੀ ਵਾਹਨਾਂ ਦੇ ਮਾਲਕਾਂ ਨੂੰ ਹੁਣ ਹਰ ਛੇ ਮਹੀਨੇ ਜਾਂ ਸਾਲਾਨਾ PUC ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪਵੇਗੀ।

ਛੇ ਸਾਲ ਤੱਕ ਪੁਰਾਣੇ BS-VI ਨਿੱਜੀ ਵਾਹਨਾਂ ਲਈ, ਇਹ ਸਰਟੀਫਿਕੇਟ ਤਿੰਨ ਸਾਲਾਂ ਤੱਕ ਵੈਧ ਰਹੇਗਾ। ਹਾਲਾਂਕਿ, ਪੁਰਾਣੇ ਵਾਹਨਾਂ ਲਈ, PUC ਸਰਟੀਫਿਕੇਟ ਨੂੰ ਪਹਿਲਾਂ ਵਾਂਗ ਹੀ ਛੋਟੇ ਅੰਤਰਾਲਾਂ ‘ਤੇ ਨਵਿਆਉਣ (renew ਕਰਵਾਉਣ) ਦੀ ਲੋੜ ਪਵੇਗੀ। ਇਹ ਨਵੇਂ ਨਿਯਮ 13 ਨਵੰਬਰ ਨੂੰ ਜਾਰੀ ਕੀਤੇ ਗਏ ਸਨ ਅਤੇ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਲਾਗੂ ਹੋ ਗਏ ਹਨ।

Latest News

Latest News