ਕੈਨੇਡਾ ਜਾਣ ਲਈ 24 ਸਾਲਾ ਨੌਜਵਾਨ ਬਣਿਆ 67 ਸਾਲ ਦਾ ਬੁੱਢਾ, ਏਅਰਪੋਰਟ ਤੋਂ ਕੀਤਾ ਗ੍ਰਿਫਤਾਰ

Uncategorized


ਨਵੀਂ ਦਿੱਲੀ, 20 ਜੂਨ, ਬੋਲੇ ਪੰਜਾਬ ਬਿਓਰੋ
ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸੁਰੱਖਿਆ ਬਲਾਂ ਨੇ ਇਕ 24 ਸਾਲਾ ਨੌਜਵਾਨ ਨੂੰ ਕਾਬੂ ਕੀਤਾ ਹੈ ਜੋ 67 ਸਾਲਾ ਨਕਲੀ ਬੁੱਢਾ ਬਣ ਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨੌਜਵਾਨ ਨੇ ਆਪਣੇ ਵਾਲ ਚਿੱਟੇ ਰੰਗ ਲਏ ਸਨ ਤੇ ਵ੍ਹੀਲ ਚੇਅਰ ’ਤੇ ਬੈਠ ਕੇ ਅਪਾਹਜ਼ ਹੋਣ ਦਾ ਨਾਟਕ ਕਰ ਰਿਹਾ ਸੀ। ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਲਖਨਊ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਵਜੋਂ ਹੋਈ ਹੈ ਜਿਸਨੇ ਆਪਣਾ ਨਾਂ ਵੀ ਬਦਲ ਕੇ ਰਸ਼ਵਿੰਦਰ ਸਿੰਘ ਸਹੋਤਾ ਵਾਸੀ ਬਰੇਲੀ ਰੱਖ ਲਿਆ ਸੀ। ਇਸ ਨੌਜਵਾਨ ਕੋਲ ਸਹੋਤਾ ਦੇ ਨਾਂ ’ਤੇ ਕੈਨੇਡਾ ਦਾ ਅਸਲ ਵੀਜ਼ਾ ਸੀ। ਡਿਪਟੀ ਕਮਿਸ਼ਨਰ ਪੁਲਿਸ ਊਸ਼ਾ ਰੰਗਨਾਨੀ ਨੇ ਕਿਹਾ ਕਿ ਉਹ ਇਕ ਗਿਰੋਹ ਦੀ ਜਾਂਚ ਕਰ ਰਹੇ ਹਨ ਜੋ ਨਾਂ ਬਦਲ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।