ਵੈਲਵੇਟ ਕਲਾਰਕਸ ਐਕਸੋਟਿਕਾ ਵਿਖੇ ਕ੍ਰਿਸਮਸ ਕੇਕ ਮਿਕਸਿੰਗ ਸਮਾਰੋਹ ਨਾਲ ਤਿਉਹਾਰੀ ਸੀਜ਼ਨ ਦਾ ਆਗਾਜ਼

ਚੰਡੀਗੜ੍ਹ ਪੰਜਾਬ

ਚੰਡੀਗੜ੍ਹ/ਜ਼ੀਰਕਪੁਰ, 13 ਨਵੰਬਰ,ਬੋਲੇ ਪੰਜਾਬ ਬਿਊਰੋ;
ਵੈਲਵੇਟ ਕਲਾਰਕਸ ਐਕਸੋਟਿਕਾ ਹੋਟਲ ਜ਼ੀਰਕਪੁਰ ਵਿਖੇ ਕ੍ਰਿਸਮਸ ਦੇ ਤਿਉਹਾਰੀ ਸੀਜ਼ਨ ਦਾ ਸਵਾਗਤ ਰਵਾਇਤੀ ਕ੍ਰਿਸਮਸ ਕੇਕ ਮਿਕਸਿੰਗ ਸਮਾਰੋਹ ਨਾਲ ਕੀਤਾ ਗਿਆ। ਇਸ ਮੌਕੇ ਹੋਟਲ ਦੇ ਮਹਿਮਾਨਾਂ, ਪਤਵੰਤੇ ਸੱਜਣਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਹੋਟਲ ਦੇ ਜਨਰਲ ਮੈਨੇਜਰ ਮਨਿੰਦਰ ਜੀਤ ਸਿੰਘ ਸਿੱਬਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਰੋਹ ਦੌਰਾਨ ਕ੍ਰਿਸਮਸ ਦੀਆਂ ਰਵਾਇਤਾਂ, ਆਪਸੀ ਸਾਂਝ ਅਤੇ ਖੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲਿਆ। ਹੋਟਲ ਨੂੰ ਖੂਬਸੂਰਤ ਕ੍ਰਿਸਮਸ ਟ੍ਰੀ, ਰੰਗ-ਬਿਰੰਗੀਆਂ ਲਾਈਟਾਂ ਅਤੇ ਆਕਰਸ਼ਕ ਸਜਾਵਟ ਨਾਲ ਸਜਾਇਆ ਗਿਆ ਸੀ। ਕ੍ਰਿਸਮਸ ਕੈਰੋਲਜ਼ ਨੇ ਸਮਾਰੋਹ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਸਮਾਰੋਹ ਵਿੱਚ ਸ਼ਾਮਲ ਮਹਿਮਾਨਾਂ ਨੇ ਹੋਟਲ ਵੱਲੋਂ ਮੁਹੱਈਆ ਕਰਵਾਏ ਗਏ ਦਸਤਾਨੇ, ਐਪਰਨ ਅਤੇ ਸਾਂਤਾ ਕੈਪ ਪਹਿਨ ਕੇ ਕ੍ਰਿਸਮਸ ਕੇਕ ਮਿਕਸਿੰਗ ਦੀ ਰਵਾਇਤ ਵਿੱਚ ਹਿੱਸਾ ਲਿਆ। ਇਸ ਮੌਕੇ ਹੋਟਲ ਵਿੱਚ 12 ਫੁੱਟ ਲੰਬੀ ਸਟੀਲ ਦੀ ਮੇਜ਼ ਸਜਾਈ ਗਈ ਸੀ, ਜਿਸ ਉੱਤੇ ਲਗਭਗ 25 ਕਿਲੋਗ੍ਰਾਮ ਸੁੱਕੇ ਮੇਵੇ ਅਤੇ ਹੋਰ ਖ਼ਾਸ ਸਮੱਗਰੀ ਰੱਖੀ ਗਈ ਸੀ। ਇਸ ਸਮੱਗਰੀ ਨੂੰ ਸਨੋਮੈਨ ਅਤੇ ਕ੍ਰਿਸਮਸ ਟ੍ਰੀ ਦੇ ਆਕਾਰ ਵਿੱਚ ਬੇਹੱਦ ਖੂਬਸੂਰਤੀ ਨਾਲ ਸਜਾਇਆ ਗਿਆ ਸੀ। ਇਸ ਵਿੱਚ ਅਖਰੋਟ, ਬਦਾਮ, ਕਾਜੂ, ਪਿਸਤਾ, ਖਜੂਰ, ਪੀਲੀ ਅਤੇ ਕਾਲੀ ਕਿਸ਼ਮਿਸ਼, ਸੁੱਕੀ ਖੁਰਮਾਨੀ, ਅੰਜੀਰ, ਸੁੱਕੀ ਅਦਰਕ, ਸੰਤਰੇ ਦੇ ਛਿਲਕੇ, ਆਲੂਬੁਖਾਰਾ ਅਤੇ ਕਰੈਨਬੇਰੀ ਸਮੇਤ ਕਈ ਤਰ੍ਹਾਂ ਦੇ ਸੁੱਕੇ ਮੇਵੇ ਸ਼ਾਮਲ ਸਨ। ਸਮਾਰੋਹ ਦੌਰਾਨ ਸਾਰੇ ਭਾਗੀਦਾਰਾਂ ਨੇ ਇਨ੍ਹਾਂ ਸਮੱਗਰੀਆਂ ਨੂੰ ਆਪਸ ਵਿੱਚ ਮਿਲਾਇਆ। ਇਸ ਤੋਂ ਬਾਅਦ ਰਵਾਇਤੀ ਕ੍ਰਿਸਮਸ ਕੇਕ ਦੇ ਮਿਸ਼ਰਣ ਵਿੱਚ ਖੁਸ਼ਬੂ ਅਤੇ ਸੁਆਦ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੀ ਸ਼ਰਾਬ ਵੀ ਮਿਲਾਈ ਗਈ। ਕ੍ਰਿਸਮਸ ਕੇਕ ਮਿਕਸਿੰਗ ਦੀ ਇਹ ਪੁਰਾਣੀ ਰਵਾਇਤ ਆਉਣ ਵਾਲੇ ਸਾਲ ਵਿੱਚ ਖੁਸ਼ਹਾਲੀ, ਸੁੱਖ-ਸਮਰਿੱਧੀ, ਆਪਸੀ ਏਕਤਾ ਅਤੇ ਚੰਗੀ ਕਿਸਮਤ ਦਾ ਪ੍ਰਤੀਕ ਮੰਨੀ ਜਾਂਦੀ ਹੈ। ਪੂਰੇ ਸਮਾਰੋਹ ਦੌਰਾਨ ਮਹਿਮਾਨਾਂ ਵਿੱਚ ਕਾਫ਼ੀ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲੀ।
ਹੋਟਲ ਦੇ ਜਨਰਲ ਮੈਨੇਜਰ ਮਨਿੰਦਰ ਜੀਤ ਸਿੰਘ ਸਿੱਬਲ ਨੇ ਖੁਦ ਸਮਾਰੋਹ ਦੀ ਅਗਵਾਈ ਕਰਦਿਆਂ ਮਹਿਮਾਨਾਂ ਦਾ ਸਵਾਗਤ ਕੀਤਾ। ਹੋਟਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਸਮਾਗਮ ਮਹਿਮਾਨਾਂ ਨੂੰ ਯਾਦਗਾਰੀ ਅਨੁਭਵ ਪ੍ਰਦਾਨ ਕਰਨ ਦੇ ਨਾਲ-ਨਾਲ ਤਿਉਹਾਰੀ ਰਵਾਇਤਾਂ ਨੂੰ ਉਤਸ਼ਾਹਿਤ ਕਰਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਖੁਸ਼ੀ ਭਰੇ ਸਮਾਰੋਹ ਦੇ ਨਾਲ ਹੀ ਵੈਲਵੇਟ ਕਲਾਰਕਸ ਐਕਸੋਟਿਕਾ ਨੇ ਆਉਣ ਵਾਲੇ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਲਈ ਤਿਆਰੀਆਂ ਦਾ ਆਗਾਜ਼ ਕਰ ਦਿੱਤਾ ਹੈ।

Latest News

Latest News