ਈ ਟੀ ਟੀ 6635 ਦੀ ਬਦਲੀਆਂ ਸਬੰਧੀ ਸੰਘਰਸ਼ ਦੀ ਹਮਾਇਤ ਡੀ ਟੀ ਐਫ

ਚੰਡੀਗੜ੍ਹ ਪੰਜਾਬ

ਈ ਟੀ ਟੀ 6635 ਦੀ ਬਦਲੀਆਂ ਸਬੰਧੀ ਸੰਘਰਸ਼ ਦੀ ਹਮਾਇਤ ਡੀ ਟੀ ਐਫ


ਰੂਪਨਗਰ,8 ਅਗਸਤ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):


ਡੈਮੋਕ੍ਰੇਟਿਕ ਟੀਚਰਜ਼ ਫਰੰਟ ਰੂਪਨਗਰ ਦੇ ਜਿਲ੍ਹਾ ਪ੍ਰਧਾਨ ਗਿਆਨ ਚੰਦ, ਸਕੱਤਰ ਰਮੇਸ਼ ਲਾਲ ਅਤੇ ਪ੍ਰੈੱਸ ਸਕੱਤਰ ਡਾ ਵਿਨੋਦ ਚੰਦਨ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋ ਅਧਿਆਪਕਾਂ ਦੀਆਂ ਬਦਲੀਆਂ ਦਾ ਪੋਰਟਲ ਖੋਲ੍ਹਿਆ ਗਿਆ ਹੈ। ਜਿਸ ਦੀ ਅਪਲਾਈ ਕਰਨ ਦੀ ਆਖਰੀ ਮਿਤੀ 10 ਅਗਸਤ ਹੈ। ਈ ਟੀ ਟੀ 6635 ਅਧਿਆਪਕ ਜਿਹੜੇ ਸੈਂਕੜੇ ਕਿਲੋਮੀਟਰ ਪਰਿਵਾਰ ਅਤੇ ਘਰ ਤੋ ਦੂਰ ਬੈਠੇ ਨੂੰ ਬਦਲੀਆਂ ਲਈ ਵਿਸ਼ੇਸ਼ ਮੋਕਾ ਦਿੱਤਾ ਜਾਵੇ। ਜਿਸ ਸਬੰਧੀ ਲਗਾਤਾਰ ਸਿੱਖਿਆ ਮੰਤਰੀ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਪਰ ਸਰਕਾਰ ਦੇ ਕੰਨ ਤੇ ਜੂੰ ਨਹੀ ਸਰਕੀ ਜਿਸ ਕਰਕੇ ਈ ਟੀ ਟੀ 6635 ਅਧਿਆਪਕ ਯੂਨੀਅਨ ਵਲੋ 10 ਅਗਸਤ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਡੀ ਟੀ ਐਫ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ, ਵਿੱਤ ਸਕੱਤਰ ਸੁਨੀਲ ਕੁਮਾਰ ਅਤੇ ਜਿਲ੍ਹਾ ਆਗੂ ਮਨਿੰਦਰ ਸਿੰਘ ਨੇ ਦੱਸਿਆ ਕਿ ਈ ਟੀ ਟੀ 6635 ਅਧਿਆਪਕਾਂ ਦੇ ਇਸ ਸੰਘਰਸ਼ ਦੀ ਡੀ ਟੀ ਐਫ ਵਲੋ ਪੂਰਨ ਹਮਾਇਤ ਕੀਤੀ ਜਾਵੇਗੀ। ਜਿਲ੍ਹਾ ਆਗੂਆਂ ਨੇ ਦੱਸਿਆ ਕਿ ਪਿਛਲੇ ਸਮੇ ਦੋਰਾਨ ਬਹੁਤ ਸਾਰੇ ਅਧਿਆਪਕ ਸਰਕਾਰ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਹੋਏ ਅਤੇ ਆਪਣੀਆਂ ਕੀਮਤੀ ਜਾਨਾਂ ਤੋ ਹੱਥ ਧੋ ਬੈਠੇ ਹਨ। ਜਦੋ ਇਹਨਾਂ ਅਧਿਆਪਕਾਂ ਦੇ ਆਪਣੇ ਜਿਲ੍ਹੇ ਦੇ ਸਕੂਲ ਖਾਲੀ ਹੋਣ ਦੇ ਬਾਵਜੂਦ ਵੀ ਸੈਕੜੇ ਕਿਲੋਮੀਟਰ ਦੂਰ ਹੋਰ ਜਿਲ੍ਹਿਆਂ ਵਿੱਚ ਸਕੂਲ ਦੇਣੇ ਬਹੁਤ ਹੀ ਗਲਤ ਨੀਤੀ ਹੈ। ਇਹਨਾਂ ਅਧਿਆਪਕਾਂ ਦੀਆਂ ਜਾਇਜ ਮੰਗਾਂ ਦਾ ਡੀ ਟੀ ਐਫ ਪੂਰਨ ਰੂਪ ਵਿੱਚ ਸਮਰੱਥਨ ਕਰਦੀ ਹੈ। ਸਰਕਾਰ ਨੂੰ ਇਹਨਾਂ ਅਧਿਆਪਕਾਂ ਦੀ ਜਾਇਜ਼ ਮੰਗ ਵੱਲ ਧਿਆਨ ਦੇ ਕੇ ਮਸਲਾ ਹੱਲ ਕਰੇ ।

Leave a Reply

Your email address will not be published. Required fields are marked *