ਵਿਧਾਇਕ ਕੁਲਵੰਤ ਸਿੰਘ ਵੱਲੋਂ ਦਿੱਤੀ ਹਰੀ ਝੰਡੀ
ਮੋਹਾਲੀ 8 ਅਗਸਤ,ਬੋਲੇ ਪੰਜਾਬ ਬਿਊਰੋ :
ਐਸ.ਏ.ਐਸ. ਨਗਰ ਸ਼ਹਿਰ ਵਿੱਖੇ ਪਿਛਲੇ ਲੱਗਭੱਗ 2 ਸਾਲਾਂ ਤੋਂ ਵੱਧ ਸਮੇਂ ਤੋਂ ਮੁੱਖ ਸੜਕਾਂ ਦੀ ਸਫ਼ਾਈ ਮਕੈਨੀਕਲ ਮਸ਼ੀਨਾਂ ਨਾਲ ਨਾ ਹੋਣ ਕਾਰਨ ਸ਼ਹਿਰ ਵਿੱਚ ਸਾਫ਼-ਸਫ਼ਾਈ ਦੇ ਕੰਮ ਵਿੱਚ ਲਗਾਤਾਰ ਆ ਰਹੀ ਗਿਰਾਵਟ ਦੇ ਮੱਦੇਨਜ਼ਰ ਕੁਲਵੰਤ ਸਿੰਘ, ਹਲਕਾ ਵਿਧਾਇਕ ਐਸ.ਏ.ਐਸ. ਨਗਰ ਵੱਲੋਂ ਸ਼ਹਿਰ ਵਿੱਚ ਸਫ਼ਾਈ ਦੇ ਕੰਮਾਂ ਵਿੱਚ ਸੁਧਾਰ ਲਿਆਉਣ ਲਈ ਇਹ ਮਸਲਾ ਕਈ ਵਾਰ ਕਮਿਸ਼ਨਰ ਨਗਰ ਨਿਗਮ ਕੋਲ ਚੁੱਕਿਆ ਗਿਆ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਨਗਰ ਨਿਗਮ ਮੋਹਾਲੀ ਕੋਲ ਮਕੈਨੀਕਲ ਸਵੀਪਿੰਗ ਮਸ਼ੀਨਾਂ ਨੂੰ ਖ਼ਰੀਦਣ ਲਈ ਲੋੜੀਂਦੇ ਫ਼ੰਡ ਉਪਲੱਬਧ ਨਹੀਂ ਹਨ। ਇਸ ਉਪਰੰਤ ਹਲਕਾ ਵਿਧਾਇਕ ਵੱਲੋਂ ਪੰਜਾਬ ਦੇ ਸ਼ਹਿਰੀ ਵਿਕਾਸ ਮੰਤਰੀ ਨਾਲ ਮਿਤੀ 19 ਨਵੰਬਰ 2022 ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਤੋਂ ਗਮਾਡਾ ਨੂੰ ਹੁਕਮ ਜ਼ਾਰੀ ਕਰਵਾਇਆ ਕਿ ਲੋੜੀਂਦੀਆਂ ਮਸ਼ੀਨਾਂ ਖ਼ਰੀਦਣ ਲਈ ਨਗਰ ਨਿਗਮ ਨੂੰ 10 ਕਰੋੜ ਰੁਪਏ ਦਿੱਤੇ ਜਾਣ। ਗਮਾਡਾ ਵੱਲੋਂ ਇਹ ਰਕਮ ਦਿੱਤੇ ਜਾਣ ਦਾ ਭਰੋਸਾ ਮਿਲਣ ਉਪਰੰਤ ਅਤੇ ਇਹ ਰਕਮ ਨਗਰ ਨਿਗਮ ਨੂੰ ਗਮਾਡਾ ਤੋਂ ਜਲਦ ਹੀ ਪ੍ਰਾਪਤ ਹੋਣ ਦੀ ਆਸ ਵਿੱਚ ਨਗਰ ਨਿਗਮ ਵੱਲੋਂ ਸ਼ਹਿਰ ਦੀ ਸਫ਼ਾਈ ਲਈ ਲੋੜੀਂਦੀਆਂ 4 ਮਕੈਨੀਕਲ ਸਵੀਪਿੰਗ ਮਸ਼ੀਨਾਂ ਇਟਲੀ ਤੋਂ ਖ਼ਰੀਦਣ ਲਈ ਕਾਰਵਾਈ ਅਰੰਭ ਕਰ ਦਿੱਤੀ ਅਤੇ 4 ਮਸ਼ੀਨਾਂ ਵਿੱਚੋਂ 2 ਮਸ਼ੀਨਾਂ ਸ਼ਹਿਰ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਬਾਕੀ ਦੀਆਂ 2 ਮਸ਼ੀਨਾਂ ਅਗਲੇ ਮਹੀਨੇ ਦੇ ਅਖ਼ੀਰ ਤੱਕ ਪਹੁੰਚਣ ਦੀ ਆਸ ਹੈ। ਸ਼ਹਿਰ ਵਿੱਖੇ ਪਹੁੰਚ ਚੁੱਕੀਆਂ 2 ਮਕੈਨੀਕਲ ਮਸ਼ੀਨਾਂ ਨਾਲ ਸ਼ਹਿਰ ਦੀਆਂ ‘ਏ’ ਕੈਟਾਗਰੀ ਦੀਆਂ ਸੜਕਾਂ ਦੀ ਸਫ਼ਾਈ ਦੇ ਕੰਮ ਦੀ ਸ਼ੁਰੂਆਤ ਨੂੰ ਹਲਕਾ ਵਿਧਾਇਕ ਵੱਲੋਂ ਅੱਜ ਹਰੀ ਝੰਡੀ ਦਿਖਾਈ ਗਈ।
ਇਸ ਮੌਕੇ ਤੋ ਬੋਲਦੇ ਹੋਏ ਹਲਕਾ ਵਿਧਾਇਕ ਵੱਲੋਂ ਦੱਸਿਆ ਗਿਆ ਕਿ ਅੱਜ 2 ਮਸ਼ੀਨਾਂ ਨਾਲ ਸ਼ਹਿਰ ਦੀਆਂ ‘ਏ’ ਕੈਟਾਗਰੀ ਦੀਆਂ ਸੜਕਾਂ ਦੀ ਸਫ਼ਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਾਕੀ ਦੀਆਂ 2 ਮਸ਼ੀਨਾਂ ਸਤੰਬਰ ਮਹੀਨੇ ਦੇ ਅਖ਼ੀਰ ਤੱਕ ਨਗਰ ਨਿਗਮ ਕੋਲ ਪਹੁੰਚ ਜਾਣ ਤੇ ਸ਼ਹਿਰ ਦੀਆਂ ‘ਬੀ’ ਕੈਟਾਗਰੀ ਦੀਆਂ ਸੜਕਾਂ ਦੀ ਸਫ਼ਾਈ ਵੀ ਮਕੈਨੀਕਲ ਸਵੀਪਿੰਗ ਮਸ਼ੀਨਾਂ ਨਾਲ ਕੀਤੀ ਜਾਵੇਗੀ। ਇਸ ਮੌਕੇ ਤੇ ਅੱਗੇ ਬੋਲਦੇ ਹੋਏ ਹਲਕਾ ਵਿਧਾਇਕ ਵੱਲੋਂ ਕਿਹਾ ਗਿਆ ਕਿ ਉਹ ਹਲਕੇ ਦੇ ਵਿਧਾਇਕ ਹੋਣ ਦੇ ਨਾਤੇ ਐਸ.ਏ.ਐਸ. ਨਗਰ ਸ਼ਹਿਰ ਦੇ ਨਿਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਮੋਹਾਲੀ ਸ਼ਹਿਰ ਨੂੰ ਅਤੀ ਸੁੰਦਰ ਸ਼ਹਿਰ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਇਹ ਵੀ ਕਿਹਾ ਗਿਆ ਕਿ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਇਸ ਮੌਕੇ ਤੇ ਹਲਕਾ ਵਿਧਾਇਕ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਉਹ ਨਗਰ ਨਿਗਮ ਨੂੰ ਪੂਰਾ ਸਹਿਯੋਗ ਦੇਣ। ਇਸ ਮੌਕੇ ਤੇ ਸ੍ਰੀਮਤੀ ਨਵਜੋਤ ਕੌਰ, ਕਮਿਸ਼ਨਰ -ਨਗਰ ਨਿਗਮ
, ਨਰੇਸ਼ ਕੁਮਾਰ ਬੱਤਾ, ਚੀਫ਼ ਇੰਜੀਨੀਅਰ ਨਗਰ ਨਿਗਮ, ਸਰਬਜੀਤ ਸਿੰਘ ਸਮਾਣਾ, ਅਰੁਣਾ ਵਸ਼ਿਸ਼ਟ, ਐਮ.ਸੀ.,
ਗੁਰਮੀਤ ਕੌਰ- ਐਮ.ਸੀ.,ਸੁਖਦੇਵ ਸਿੰਘ ਪਟਵਾਰੀ,ਰਣਦੀਪ ਸਿੰਘ,ਜਸਪਾਲ ਸਿੰਘ,ਕੁਲਦੀਪ ਸਿੰਘ ਸਮਾਣਾ,ਆਰ.ਪੀ. ਸ਼ਰਮਾ,ਹਰਮੇਸ਼ ਸਿੰਘ ਕੁੰਬੜਾ, ਹਰਬਿੰਦਰ ਸਿੰਘ ਸੈਣੀ,ਤਰਲੋਚਨ ਸਿੰਘ ਮਟੌਰ,ਮਨਦੀਪ ਸਿੰਘ ਮਟੌਰ,ਸੁਖਚੈਨ ਸਿੰਘ,ਹਰਪਾਲ ਸਿੰਘ ਚੰਨਾ ਅਵਤਾਰ ਸਿੰਘ ਮੌਲੀ, ਅਰੁਣ ਗੋਇਲ,ਕੈਪਟਨ ਕਰਨੈਲ ਸਿੰਘ,ਆਰ.ਐਸ. ਢਿੱਲੋਂ,ਸ੍ਰੀਮਤੀ ਹਰਵਿੰਦਰ ਕੌਰ,ਤਰੁਨਜੀਤ ਸਿੰਘ,ਅਮਰਜੀਤ ਸਿੰਘ,ਗਗਨਦੀਪ ਸਿੰਘ ਨੰਬਰਦਾਰ, ਨਿਰਮੈਲ ਸਿੰਘ,ਸੁਖਵਿੰਦਰ ਸਿੰਘ ਗੋਗੀ,ਵਿੱਕੀ,ਰਹਿਮਤ ਜੁਨੇਜਾ,ਹਰਸੰਗਤ ਸਿੰਘ,ਸੁਰਿੰਦਰ ਸਿੰਘ ਰੋਡਾ. ਗੁਰਮੁਖ ਸਿੰਘ ਸੋਹਲ ਵੀ ਹਾਜ਼ਰ ਸਨ