ਦਿੱਲੀ ‘ਚ ਛਾਪਾ ਮਾਰਨ ਗਈ ਈਡੀ ਟੀਮ ‘ਤੇ ਹਮਲਾ

ਨੈਸ਼ਨਲ

ਦਿੱਲੀ ‘ਚ ਛਾਪਾ ਮਾਰਨ ਗਈ ਈਡੀ ਟੀਮ ‘ਤੇ ਹਮਲਾ


ਨਵੀਂ ਦਿੱਲੀ, 28 ਨਵੰਬਰ,ਬੋਲੇ ਪੰਜਾਬ ਬਿਊਰੋ :


ਦਿੱਲੀ ਦੇ ਬਿਜਵਾਸਨ ਇਲਾਕੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ‘ਤੇ ਹਮਲਾ ਹੋਇਆ ਹੈ। ਦਰਅਸਲ, ਇਹ ਟੀਮ ਸਾਈਬਰ ਧੋਖਾਧੜੀ ਨਾਲ ਜੁੜੇ ਇੱਕ ਮਾਮਲੇ ਦੀ ਜਾਂਚ ਲਈ ਬਿਜਵਾਸਨ ਇਲਾਕੇ ਵਿੱਚ ਗਈ ਸੀ। ਜਾਣਕਾਰੀ ਅਨੁਸਾਰ ਛਾਪੇਮਾਰੀ ਦੌਰਾਨ ਮੁਲਜ਼ਮਾਂ ਨੇ ਟੀਮ ਮੈਂਬਰਾਂ ‘ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਈਡੀ ਦਾ ਇੱਕ ਅਧਿਕਾਰੀ ਜ਼ਖ਼ਮੀ ਹੋ ਗਿਆ ਹੈ। ਹਾਲਾਂਕਿ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ।
ਈਡੀ ਟੀਮ ‘ਤੇ ਹੋਏ ਇਸ ਹਮਲੇ ਦੀ ਜਾਣਕਾਰੀ ਦਿੱਲੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਈਡੀ ਦੀ ਟੀਮ ਪੀਪੀਪੀਵਾਈਐਲ ਸਾਈਬਰ ਐਪ ਧੋਖਾਧੜੀ ਮਾਮਲੇ ਵਿੱਚ ਅਸ਼ੋਕ ਸ਼ਰਮਾ ਅਤੇ ਉਸਦੇ ਭਰਾ ਦੇ ਟਿਕਾਣੇ ‘ਤੇ ਛਾਪਾ ਮਾਰਨ ਗਈ ਸੀ। ਇਸ ਦੌਰਾਨ ਅਸ਼ੋਕ ਸ਼ਰਮਾ ਅਤੇ ਉਸ ਦੇ ਭਰਾ ਨੇ ਟੀਮ ਮੈਂਬਰਾਂ ‘ਤੇ ਹਮਲਾ ਕਰ ਦਿੱਤਾ। ਈਡੀ ਨੇ ਇਸ ਹਮਲੇ ਸਬੰਧੀ ਐਫਆਈਆਰ ਦਰਜ ਕੀਤੀ ਹੈ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਉਨ੍ਹਾਂ ਦੇ ਅਧਿਕਾਰੀ ਛਾਪੇਮਾਰੀ ਕਰ ਰਹੇ ਸਨ ਤਾਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।